ਸੂਹੀ ਮਹਲਾ ੫ ॥ ਗ੍ਰਿਹੁ ਵਸਿ ਗੁਰਿ ਕੀਨਾ ਹਉ ਘਰ ਕੀਨਾਰਿ ॥ ਦਸ ਦਾਸੀ ਕਰਿ ਦੀਨੀ ਭਤਾਰਿ ॥ ਸਗਲ ਸਮਗ੍ਰੀਮੈ ਘਰ ਕੀ ਜੋੜੀ ॥ ਆਸ ਪਿਆਸੀ ਪਿਰ ਕਉ ਲੋੜੀ ॥੧॥ ਕਵਨ ਕਹਾ ਗੁਨ ਕੰਤ ਪਿਆਰੇ ॥ ਸੁਘੜ ਸਰੂਪ ਦਇਆਲਮੁਰਾਰੇ ॥੧॥ ਰਹਾਉ ॥ ਸਤੁ ਸੀਗਾਰੁ ਭਉ ਅੰਜਨੁ ਪਾਇਆ॥ ਅੰਮ੍ਰਿਤ ਨਾਮੁ ਤੰਬੋਲੁ ਮੁਖਿ ਖਾਇਆ ॥ ਕੰਗਨ ਬਸਤ੍ਰਗਹਨੇ ਬਨੇ ਸੁਹਾਵੇ ॥ ਧਨ ਸਭ ਸੁਖ ਪਾਵੈ ਜਾਂ ਪਿਰੁ ਘਰਿਆਵੈ ॥੨॥ ਗੁਣ ਕਾਮਣ ਕਰਿ ਕੰਤੁ ਰੀਝਾਇਆ ॥ ਵਸਿਕਰਿ ਲੀਨਾ ਗੁਰਿ ਭਰਮੁ ਚੁਕਾਇਆ ॥ ਸਭ ਤੇ ਊਚਾ ਮੰਦਰੁਮੇਰਾ ॥ ਸਭ ਕਾਮਣਿ ਤਿਆਗੀ ਪ੍ਰਿਉ ਪ੍ਰੀਤਮੁ ਮੇਰਾ ॥੩॥ ਪ੍ਰਗਟਿਆ ਸੂਰੁ ਜੋਤਿ ਉਜੀਆਰਾ ॥ ਸੇਜ ਵਿਛਾਈ ਸਰਧਅਪਾਰਾ ॥ ਨਵ ਰੰਗ ਲਾਲੁ ਸੇਜ ਰਾਵਣ ਆਇਆ ॥ ਜਨਨਾਨਕ ਪਿਰ ਧਨ ਮਿਲਿ ਸੁਖੁ ਪਾਇਆ ॥੪॥੪॥
सूही महला ५ ॥ ग्रिहु वसि गुरि कीना हउ घर कीनारि ॥ दस दासी करि दीनी भतारि ॥ सगलसमग्री मै घर की जोड़ी ॥ आस पिआसी पिर कउलोड़ी ॥१॥ कवन कहा गुन कंत पिआरे ॥ सुघड़सरूप दइआल मुरारे ॥१॥ रहाउ ॥ सतु सीगारुभउ अंजनु पाइआ ॥ अंम्रित नामु त्मबोलु मुखिखाइआ ॥ कंगन बसत्र गहने बने सुहावे ॥ धनसभ सुख पावै जां पिरु घरि आवै ॥२॥ गुण कामणकरि कंतु रीझाइआ ॥ वसि करि लीना गुरि भरमुचुकाइआ ॥ सभ ते ऊचा मंदरु मेरा ॥ सभ कामणितिआगी प्रिउ प्रीतमु मेरा ॥३॥ प्रगटिआ सूरु जोतिउजीआरा ॥ सेज विछाई सरध अपारा ॥ नव रंगलालु सेज रावण आइआ ॥ जन नानक पिर धनमिलि सुखु पाइआ ॥४॥४॥
Soohee, Fifth Mehl: The Giver has put this household of my being under my own control. I am now the mistress of the Lord’s Home. My Husband Lord has made the ten senses and organs of actions my slaves. I have gathered together all the faculties and facilities of this house. I am thirsty with desire and longing for my Husband Lord. ||1|| What Glorious Virtues of my Beloved Husband Lord should I describe? He is All-knowing, totally beautiful and merciful; He is the Destroyer of ego. ||1||Pause|| I am adorned with Truth, and I have applied the mascara of the Fear of God to my eyes. I have chewed the betel-leaf of the Ambrosial Naam, the Name of the Lord. My bracelets, robes and ornaments beautifully adorn me. The soul-bride becomes totally happy, when her Husband Lord comes to her home. ||2|| By the charms of virtue, I have enticed and fascinated my Husband Lord. He is under my power – the Guru has dispelled my doubts. My mansion is lofty and elevated. Renouncing all other brides, my Beloved has become my lover. ||3|| The sun has risen, and its light shines brightly. I have prepared my bed with infinite care and faith. My Darling Beloved is new and fresh; He has come to my bed to enjoy me. O Servant Nanak, my Husband Lord has come; the soul-bride has found peace. ||4||4||
ਪਦਅਰਥ:- ਗ੍ਰਿਹੁ—(ਸਰੀਰ-) ਘਰ। ਵਸਿ—ਵੱਸ ਵਿਚ। ਗੁਰਿ—ਗੁਰੂ ਦੀ ਰਾਹੀਂ। ਹਉ—ਹਉਂ, ਮੈਂ। ਨਾਰਿ—ਇਸਤ੍ਰੀ, ਮਾਲਕਾ।ਦਸ—ਦਸ ਇੰਦ੍ਰੀਆਂ। ਦਾਸੀ—ਦਾਸੀਆਂ, ਨੌਕਰਿਆਣੀਆਂ।ਭਤਾਰਿ—ਖਸਮ-ਪ੍ਰਭੂ ਨੇ। ਸਗਲ—ਸਾਰੀ। ਸਮਗ੍ਰੀ—ਰਾਸਿ-ਪੂੰਜੀ, ਉੱਚੇ ਆਤਮਕ ਗੁਣ। ਕਉ—ਨੂੰ। ਲੋੜੀ—ਲੋੜੀਂ, ਮੈਂਲੱਭਦੀ ਹਾਂ।1। ਕਹਾ—ਕਹਾਂ, ਮੈਂ ਆਖਾਂ। ਕੰਤ—ਕੰਤ ਦੇ।ਸੁਘੜ—ਸੁਚੱਜਾ। ਸਰੂਪ—ਸੋਹਣਾ। ਮੁਰਾਰੇ—{ਮੁਰ—ਅਰਿ}ਪਰਮਾਤਮਾ (ਦੇ)।1। ਰਹਾਉ। ਸਤੁ—ਸੁੱਚਾ ਆਚਰਨ।ਅੰਜਨੁ—ਸੁਰਮਾ। ਤੰਬੋਲੁ—ਪਾਨ। ਮੁਖਿ—ਮੂੰਹ ਨਾਲ। ਸੁਹਾਵੇ—ਸੋਹਣੇ। ਧਨ—ਜੀਵ-ਇਸਤ੍ਰੀ। ਜਾਂ—ਜਦੋਂ। ਘਰਿ—ਹਿਰਦੇ-ਘਰ ਵਿਚ।1। ਕਾਮਣ—ਟੂਣੇ। ਕਰਿ—ਬਣਾ ਕੇ।ਰੀਝਾਇਆ—ਖ਼ੁਸ਼ ਕੀਤਾ। ਗੁਰਿ—ਗੁਰੂ ਨੇ। ਭਰਮੁ—ਭਟਕਣਾ। ਤੇ—ਤੋਂ। ਮੰਦਰੁ—ਹਿਰਦਾ-ਘਰ। ਕਾਮਣਿ—ਇਸਤ੍ਰੀ।3। ਸੂਰੁ—ਸੂਰਜ। ਉਜੀਆਰਾ—ਚਾਨਣ। ਸਰਧ—ਸਰਧਾ। ਨਵ ਰੰਗ ਲਾਲੁ—ਨਿੱਤ ਨਵੇਂ ਪਿਆਰ ਵਾਲਾ ਪ੍ਰੀਤਮ।ਸੇਜ—ਹਿਰਦਾ-ਸੇਜ। ਪਿਰ ਮਿਲਿ—ਪਤੀ ਨੂੰ ਮਿਲ ਕੇ। ਧਨ—ਇਸਤ੍ਰੀ (ਨੇ)।4।
ਅਰਥ:- (ਹੇ ਸਖੀ!) ਸੁਚੱਜੇ, ਦਇਆਵਾਨ, ਪ੍ਰਭੂ-ਕੰਤ ਦੇ ਮੈਂਕੇਹੜੇ ਕੇਹੜੇ ਗੁਣ ਦੱਸਾਂ?।1। ਰਹਾਉ। (ਹੇ ਸਖੀ!) ਉਸਖਸਮ-ਪ੍ਰਭੂ ਨੇ ਗੁਰੂ ਦੀ ਰਾਹੀਂ (ਮੇਰਾ) ਸਰੀਰ-ਘਰ (ਮੇਰੇ) ਵੱਸਵਿਚ ਕਰ ਦਿੱਤਾ ਹੈ (ਹੁਣ) ਮੈਂ (ਉਸ ਦੀ ਕਿਰਪਾ ਨਾਲ ਇਸ)ਘਰ ਦੀ ਮਾਲਕਾ ਬਣ ਗਈ ਹਾਂ। ਉਸ ਖਸਮ ਨੇ ਦਸਾਂ ਹੀਇੰਦ੍ਰਿਆਂ ਨੂੰ ਮੇਰੀਆਂ ਦਾਸੀਆਂ ਬਣਾ ਦਿੱਤਾ ਹੈ। (ਉੱਚੇਆਤਮਕ ਗੁਣਾਂ ਦਾ) ਮੈਂ ਆਪਣੇ ਸਰੀਰ-ਘਰ ਦਾ ਸਾਰਾਸਾਮਾਨ ਜੋੜ ਕੇ (ਸਜਾ ਕੇ) ਰੱਖ ਦਿੱਤਾ ਹੈ। ਹੁਣ ਮੈਂ ਪ੍ਰਭੂ-ਪਤੀਦੇ ਦਰਸਨ ਦੀ ਆਸ ਤੇ ਤਾਂਘ ਵਿਚ ਉਸ ਦੀ ਉਡੀਕ ਕਰ ਰਹੀਹਾਂ।1। (ਹੇ ਸਖੀ! ਖਸਮ-ਪ੍ਰਭੂ ਦੀ ਕਿਰਪਾ ਨਾਲ ਹੀ) ਸੁੱਚੇਆਚਰਨ ਨੂੰ ਮੈਂ (ਆਪਣੇ ਜੀਵਨ ਦਾ) ਸਿੰਗਾਰ ਬਣਾ ਲਿਆ ਹੈ,ਉਸ ਦੇ ਡਰ-ਅਦਬ (ਦਾ) ਮੈਂ (ਅੱਖਾਂ ਵਿਚ) ਸੁਰਮਾ ਪਾ ਲਿਆਹੈ। (ਉਸ ਦੀ ਮੇਹਰ ਨਾਲ ਹੀ) ਆਤਮਕ ਜੀਵਨ ਦੇਣ ਵਾਲਾਨਾਮ-ਪਾਨ ਮੈਂ ਮੂੰਹ ਨਾਲ ਖਾਧਾ ਹੈ। ਹੇ ਸਖੀ! ਜਦੋਂ ਪ੍ਰਭੂ-ਪਤੀਹਿਰਦੇ-ਘਰ ਵਿਚ ਆ ਵੱਸਦਾ ਹੈ, ਤਦੋਂ ਜੀਵ-ਇਸਤ੍ਰੀ ਸਾਰੇਸੁਖ ਹਾਸਲ ਕਰ ਲੈਂਦੀ ਹੈ, ਉਸ ਦੇ ਕੰਗਣ, ਕੱਪੜੇ, ਗਹਿਣੇਸੋਹਣੇ ਲੱਗਣ ਲੱਗ ਪੈਂਦੇ ਹਨ (ਸਾਰੇ ਧਾਰਮਿਕ ਉੱਦਮ ਸਫਲਹੋ ਜਾਂਦੇ ਹਨ)।2। ਹੇ ਸਖੀ! ਗੁਰੂ ਨੇ (ਜਿਸ ਜੀਵ-ਇਸਤ੍ਰੀਦੀ) ਭਟਕਣਾ ਦੂਰ ਕਰ ਦਿੱਤੀ, ਉਸ ਨੇ ਪ੍ਰਭੂ-ਪਤੀ ਨੂੰ ਆਪਣੇਵੱਸ ਵਿਚ ਕਰ ਲਿਆ, ਗੁਣਾਂ ਦੇ ਟੂਣੇ ਬਣਾ ਕੇ ਉਸ ਨੇ ਪ੍ਰਭੂ-ਪਤੀ ਨੂੰ ਖ਼ੁਸ਼ ਕਰ ਲਿਆ। (ਹੇ ਸਖੀ! ਉਸ ਖਸਮ-ਪ੍ਰਭੂ ਦੀਕਿਰਪਾ ਨਾਲ ਹੀ) ਮੇਰਾ ਹਿਰਦਾ-ਘਰ ਸਭ (ਵਾਸਨਾਵਾਂ) ਤੋਂਉੱਚਾ ਹੋ ਗਿਆ ਹੈ। ਹੋਰ ਸਾਰੀਆਂ ਇਸਤ੍ਰੀਆਂ ਨੂੰ ਛੱਡ ਕੇ ਉਹਪ੍ਰੀਤਮ ਮੇਰਾ ਪਿਆਰਾ ਬਣ ਗਿਆ ਹੈ।3। ਹੇ ਸਖੀ! (ਉਸਕੰਤ ਦੀ ਕਿਰਪਾ ਨਾਲ ਮੇਰੇ ਅੰਦਰ ਆਤਮਕ ਜੀਵਨ ਦਾ)ਸੂਰਜ ਚੜ੍ਹ ਪਿਆ ਹੈ, (ਆਤਮਕ ਜੀਵਨ ਦੀ) ਜੋਤਿ ਜਗ ਪਈਹੈ। ਬੇਅੰਤ ਪ੍ਰਭੂ ਦੀ ਸਰਧਾ ਦੀ ਸੇਜ ਮੈਂ ਵਿਛਾ ਦਿੱਤੀ ਹੈ (ਮੇਰੇਹਿਰਦੇ ਵਿਚ ਪ੍ਰਭੂ ਵਾਸਤੇ ਪੂਰੀ ਸਰਧਾ ਬਣ ਗਈ ਹੈ), (ਹੁਣਆਪਣੀ ਮੇਹਰ ਨਾਲ ਹੀ) ਉਹ ਨਿੱਤ ਨਵੇਂ ਪਿਆਰ ਵਾਲਾਪ੍ਰੀਤਮ ਮੇਰੇ ਹਿਰਦੇ ਦੀ ਸੇਜ ਉਤੇ ਆ ਬੈਠਾ ਹੈ। ਹੇ ਦਾਸਨਾਨਕ! (ਆਖ—) ਪ੍ਰਭੂ-ਪਤੀ ਨੂੰ ਮਿਲ ਕੇ ਜੀਵ-ਇਸਤ੍ਰੀਆਤਮਕ ਆਨੰਦ ਮਾਣਦੀ ਹੈ।4। 4।
अर्थ :-(हे सखी !) सुच्जे, दयावान, भगवान-कंत के मैंकौन कौन से गुण बताऊ ?।1।रहाउ। (हे सखी !)उस खसम-भगवान ने गुरु के द्वारा (मेरा) शरीर-घर(मेरे) वश में कर दिया है (अब) मैं (उस की कृपा केसाथ इस) घर की मालिक बन गई हूँ। उस खसम नेदस ही इन्द्रियों को मेरी दासी बना दिया है। (ऊँचेआत्मिक गुणों का) मैंने अपने शरीर-घर में सारासामान जोड़ के (सजा के) रख दिया है। अब मैंभगवान-पती के दर्शन की आशा और चाह में उसका इंतज़ार कर रही हूँ।1। (हे सखी ! खसम-भगवान की कृपा के साथ ही) सुच्चे आचरन कोमैंने (आपने जीवन का) सिंगार बना लिया है, उस केभय-अदब (का) मैंने (आँखों में) सुरमा प्राप्त करलिया है। (उस की कृपा के साथ ही) आत्मिक जीवनदेने वाला नाम-पान मैंने मुँख से ग्रहण किया है। हेसखी ! जब भगवान-पती हृदय-घर में आ बसता है,तब जीव-स्त्री सारे सुख हासिल कर लेती है, उस केकंगण, कपड़े, गहिणे सुंदर लगने लग जाते हैं (सारेधार्मिक उधम सफल हो जाते हैं)।2। हे सखी ! गुरुने (जिस जीव-स्त्री की) भटकना दूर कर दी, उस नेभगवान-पती को अपने वश में कर लिया, गुणों केटूणे बना के उस ने भगवान-पती को खुश करलिया। (हे सखी ! उस खसम-भगवान की कृपा केसाथ ही) मेरा हृदय-घर सब (वासनाओं ) से ऊँचाहो गया है। ओर सभी स्त्रीयों को छोड़ के वह प्रीतममेरा प्यारा बन गया है।3। हे सखी ! (उस कंत कीकृपा के साथ मेरे अंदर आत्मिक जीवन का) सूरजचड़ गया है, (आत्मिक जीवन की) जोति जग गईहै। बयंत भगवान की श्रद्धा की सेज मैंने विछा दी है(मेरे हृदय में भगवान के लिए पूरी श्रद्धा बन गई है), (अब अपनी कृपा के साथ ही) वह नित्य नवें प्यारवाला प्रीतम मेरे हृदय की सेज ऊपर आ बैठा है। हेदास नानक ! (बोल-) भगवान-पती को मिल के जीव-स्त्री आत्मिक आनंद मानती है।4।4।
July 28 , 2016 : Today’s Hukamnama (Mukhwak) from Sri Darbar Sahib (Golden Temple) Amritsar in Punjabi and Hindi with Meaning in Punjabi, Hindi and English
Visit: Meditative Mind