ਰਾਗੁ ਸੂਹੀ ਛੰਤ ਮਹਲਾ ੫ ਘਰੁ ੧ ੴ ਸਤਿਗੁਰ ਪ੍ਰਸਾਦਿ ॥ ਸੁਣਿ ਬਾਵਰੇ ਤੂ ਕਾਏ ਦੇਖਿ ਭੁਲਾਨਾ ॥ ਸੁਣਿ ਬਾਵਰੇ ਨੇਹੁ ਕੂੜਾ ਲਾਇਓ ਕੁਸੰਭ ਰੰਗਾਨਾ ॥ ਕੂੜੀ ਡੇਖਿ ਭੁਲੋ ਅਢੁ ਲਹੈ ਨ ਮੁਲੋ ਗੋਵਿਦ ਨਾਮੁ ਮਜੀਠਾ ॥ ਥੀਵਹਿ ਲਾਲਾ ਅਤਿ ਗੁਲਾਲਾ ਸਬਦੁ ਚੀਨਿ ਗੁਰ ਮੀਠਾ ॥ ਮਿਥਿਆ ਮੋਹਿ ਮਗਨੁ ਥੀ ਰਹਿਆ ਝੂਠ ਸੰਗਿ ਲਪਟਾਨਾ ॥ ਨਾਨਕ ਦੀਨ ਸਰਣਿ ਕਿਰਪਾ ਨਿਧਿ ਰਾਖੁ ਲਾਜ ਭਗਤਾਨਾ ॥੧॥

रागु सूही छंत महला ५ घरु १ ੴ सतिगुर प्रसादि ॥ सुणि बावरे तू काए देखि भुलाना ॥ सुणि बावरे नेहु कूड़ा लाइओ कुस्मभ रंगाना ॥ कूड़ी डेखि भुलो अढु लहै न मुलो गोविद नामु मजीठा ॥ थीवहि लाला अति गुलाला सबदु चीनि गुर मीठा ॥ मिथिआ मोहि मगनु थी रहिआ झूठ संगि लपटाना ॥ नानक दीन सरणि किरपा निधि राखु लाज भगताना ॥१॥

Raag Soohee, Chhant, Fifth Mehl, First House: One Universal Creator God. By The Grace of The True Guru: Listen, madman: gazing upon the world, why have you gone crazy? Listen, madman: you have been trapped by false love, which is transitory, like the fading color of the safflower. Gazing upon the false world, you are fooled. It is not worth even half a shell. Only the Name of the Lord of the Universe is permanent. You shall take on the deep and lasting red color of the poppy, contemplating the sweet Word of the Guru’s Shabad. You remain intoxicated with false emotional attachment; you are attached to falsehood. Nanak, meek and humble, seeks the Sanctuary of the Lord, the treasure of mercy. He preserves the honor of His devotees. ||1||

ਬਾਵਰੇ = (ਮਾਇਆ ਦੇ ਮੋਹ ਵਿਚ) ਝੱਲੇ ਹੋ ਰਹੇ ਹੇ ਮਨੁੱਖ! ਕਾਏ = ਕਿਉਂ? ਦੇਖਿ = (ਇਸ ਮਾਇਆ ਨੂੰ) ਵੇਖ ਕੇ। ਭੁਲਾਨਾ = (ਜੀਵਨ-ਰਾਹ ਤੋਂ) ਖੁੰਝ ਗਿਆ ਹੈਂ। ਕੂੜਾ = ਝੂਠਾ, ਨਾਹ ਨਿਭ ਸਕਣ ਵਾਲਾ। ਕੁਸੰਭ ਰੰਗਾਨਾ = ਕਸੁੰਭੇ ਫੁੱਲ ਦੇ ਰੰਗ। ਕੂੜੀ = ਨਾਸਵੰਤ। ਡੇਖਿ = ਦੇਖ ਕੇ। ਅਢੁ = ਅੱਧੀ ਕੌਡੀ। ਥੀਵਹਿ = ਤੂੰ ਹੋ ਜਾਹਿਂਗਾ। ਲਾਲਾ = ਇਕ ਫੁੱਲ ਦਾ ਨਾਮ। ਚੀਨ੍ਹ੍ਹਿ = ਪਛਾਣ ਕੇ। ਮਿਥਿਆ = ਨਾਸਵੰਤ ਪਦਾਰਥ। ਮੋਹਿ = ਮੋਹ ਵਿਚ। ਮਗਨੁ = ਮਸਤ। ਸੰਗਿ = ਨਾਲ। ਦੀਨ = ਗ਼ਰੀਬੀ। ਕਿਰਪਾ ਨਿਧਿ = ਹੇ ਕਿਰਪਾ ਦੇ ਖ਼ਜ਼ਾਨੇ! ਲਾਜ = ਇੱਜ਼ਤ ॥੧॥

ਰਾਗ ਸੂਹੀ, ਘਰ ੧ ਵਿੱਚ ਗੁਰੂ ਅਰਜਨਦੇਵ ਜੀ ਦੀ ਬਾਣੀ ‘ਛੰਤ’ (ਛੰਦ)। ਅਕਾਲ ਪੁਰਖ ਇੱਕ ਹੈ ਅਤੇ ਸਤਿਗੁਰੂ ਦੀ ਕਿਰਪਾ ਨਾਲ ਮਿਲਦਾ ਹੈ। (ਮਾਇਆ ਦੇ ਮੋਹ ਵਿਚ) ਝੱਲੇ ਹੋ ਰਹੇ ਹੇ ਮਨੁੱਖ! (ਜੋ ਕੁਝ ਮੈਂ ਕਹਿ ਰਿਹਾ ਹਾਂ, ਇਸ ਨੂੰ ਧਿਆਨ ਨਾਲ) ਸੁਣ। ਤੂੰ (ਮਾਇਆ ਨੂੰ) ਵੇਖ ਕੇ ਕਿਉਂ (ਜੀਵਨ-ਰਾਹ ਤੋਂ) ਖੁੰਝ ਰਿਹਾ ਹੈਂ? ਹੇ ਬਾਵਰੇ! ਸੁਣ, (ਇਹ ਮਾਇਆ) ਕਸੁੰਭੇ ਦੇ ਰੰਗ (ਵਰਗੀ ਹੈ, ਤੂੰ ਇਸ ਨਾਲ) ਪਿਆਰ ਪਾਇਆ ਹੋਇਆ ਹੈ ਜੋ ਸਦਾ ਨਿਭਣ ਵਾਲਾ ਨਹੀਂ। ਤੂੰ (ਉਸ) ਨਾਸਵੰਤ (ਮਾਇਆ) ਨੂੰ ਵੇਖ ਕੇ ਜੀਵਨ-ਰਾਹ ਤੋਂ ਖੁੰਝ ਰਿਹਾ ਹੈਂ, (ਜਿਹੜੀ ਆਖ਼ਰ) ਅੱਧੀ ਕੌਡੀ ਮੁੱਲ ਭੀ ਨਹੀਂ ਵੱਟ ਸਕਦੀ। ਪਰਮਾਤਮਾ ਦਾ ਨਾਮ ਹੀ ਮਜੀਠ ਦੇ ਪੱਕੇ ਰੰਗ ਵਾਂਗ ਸਦਾ ਸਾਥ ਨਿਬਾਹੁਣ ਵਾਲਾ) ਹੈ। ਜੇ ਤੂੰ ਗੁਰੂ ਦੇ ਮਿੱਠੇ ਸ਼ਬਦ ਨਾਲ ਡੂੰਘੀ ਸਾਂਝ ਪਾ ਕੇ (ਪਰਮਾਤਮਾ ਦਾ ਨਾਮ ਜਪਦਾ ਰਹੇਂ, ਤਾਂ) ਤੂੰ ਸੋਹਣੇ ਗੂੜ੍ਹੇ ਰੰਗ ਵਾਲੇ ਲਾਲ ਫੁੱਲ ਬਣ ਜਾਹਿਂਗਾ। ਪਰ ਤੂੰ ਤਾਂ ਨਾਸਵੰਤ (ਮਾਇਆ) ਦੇ ਮੋਹ ਵਿਚ ਮਸਤ ਹੋ ਰਿਹਾ ਹੈਂ, ਤੂੰ ਉਹਨਾਂ ਪਦਾਰਥਾਂ ਨਾਲ ਚੰਬੜ ਰਿਹਾ ਹੈਂ ਜਿਨ੍ਹਾਂ ਨਾਲ ਤੇਰਾ ਸਾਥ ਨਹੀਂ ਨਿਭਣਾ। ਨਾਨਕ ਆਖਦਾ ਹੈ ਕਿ ਹੇ ਦਇਆ ਦੇ ਖ਼ਜ਼ਾਨੇ ਪ੍ਰਭੂ! (ਮੈਂ) ਗਰੀਬ (ਤੇਰੀ) ਸਰਨ (ਆਇਆ ਹਾਂ ਮੇਰੀ) ਲਾਜ ਰੱਖ, (ਜਿਵੇਂ) ਤੂੰ ਆਪਣੇ ਭਗਤਾਂ ਦੀ (ਲਾਜ ਰੱਖਦਾ ਆਇਆ ਹੈਂ) ॥੧॥

अर्थ :-(माया के मोह में) झल्ले हो रहे हे मनुख ! (जो कुछ मैं कहि रहा हूँ, इस को ध्यान के साथ) सुन। तूँ (माया को) देख के क्यों (जीवन-मार्ग से) खुंझ रहा हैं ! हे बावरे ! सुन, (यह माया) कसुंभे के रंग (जैसी है, तुने इस के साथ) प्यार बनाया हुआ है जो सदा निभने वाला नहीं। तूँ (उस) नासवंत (माया) को देख के जीवन-मार्ग से खुंझ रहा हैं, (जोकि आखिर) आधी कौडी मुल्य भी नहीं रह सकती। हे भाई ! परमात्मा का नाम ही मजीठ के पक्के रंग जैसे सदा साथ निभाने वाला) है। अगर तूँ गुरु के मीठे शब्द के साथ गहरी साँझ बना के (परमात्मा का नाम जपता रहें, तो) तूँ सुंदर गहरे रंग वाले लाल फूल बन जाएगा। पर तूँ तो नासवंत (माया) के मोह में मस्त हो रहा हैं, तूँ उन पदार्थों के साथ चिपक रहा हैं जिन के साथ तेरा साथ नहीं निभणा। हे नानक ! (बोल-) हे दया के खज़ाने भगवान ! (मैं) गरीब (तेरी) शरण (आया हूँ मेरी) लाज रख, (जैसे) तूँ आपने भक्तों की (लाज रखता आया हैं)।

July 11 , 2016 : Today’s Hukamnama (Mukhwak) from Sri Darbar Sahib (Golden Temple) Amritsar in Punjabi  and Hindi with Meaning in Punjabi, Hindi and English

Gurbani Meditation Playlist