by admin | Jun 30, 2016 | Daily Hukamnama - Sri Darbar Sahib Amritsar |
ਰਾਮਕਲੀ ਮਹਲਾ ੩ ਅਨੰਦੁ ੴ ਸਤਿਗੁਰ ਪ੍ਰਸਾਦਿ ॥ ਏਹੁ ਸੋਹਿਲਾ ਸਬਦੁ ਸੁਹਾਵਾ ॥ ਸਬਦੋ ਸੁਹਾਵਾ ਸਦਾ ਸੋਹਿਲਾ ਸਤਿਗੁਰੂ ਸੁਣਾਇਆ ॥ ਏਹੁ ਤਿਨ ਕੈ ਮੰਨਿ ਵਸਿਆ ਜਿਨ ਧੁਰਹੁ ਲਿਖਿਆ ਆਇਆ ॥ ਇਕਿ ਫਿਰਹਿ ਘਨੇਰੇ ਕਰਹਿ ਗਲਾ ਗਲੀ ਕਿਨੈ ਨ ਪਾਇਆ ॥ ਕਹੈ ਨਾਨਕੁ ਸਬਦੁ ਸੋਹਿਲਾ ਸਤਿਗੁਰੂ ਸੁਣਾਇਆ ॥੧੬॥ ਪਵਿਤੁ ਹੋਏ ਸੇ ਜਨਾ ਜਿਨੀ ਹਰਿ ਧਿਆਇਆ ॥ ਹਰਿ ਧਿਆਇਆ ਪਵਿਤੁ ਹੋਏ ਗੁਰਮੁਖਿ ਜਿਨੀ ਧਿਆਇਆ ॥ ਪਵਿਤੁ ਮਾਤਾ ਪਿਤਾ ਕੁਟੰਬ ਸਹਿਤ ਸਿਉ ਪਵਿਤੁ ਸੰਗਤਿ ਸਬਾਈਆ ॥ ਕਹਦੇ ਪਵਿਤੁ ਸੁਣਦੇ ਪਵਿਤੁ ਸੇ ਪਵਿਤੁ ਜਿਨੀ ਮੰਨਿ ਵਸਾਇਆ ॥ ਕਹੈ ਨਾਨਕੁ ਸੇ ਪਵਿਤੁ ਜਿਨੀ ਗੁਰਮੁਖਿ ਹਰਿ ਹਰਿ ਧਿਆਇਆ ॥੧੭॥ ਕਰਮੀ ਸਹਜੁ ਨ ਊਪਜੈ ਵਿਣੁ ਸਹਜੈ ਸਹਸਾ ਨ ਜਾਇ ॥ ਨਹ ਜਾਇ ਸਹਸਾ ਕਿਤੈ ਸੰਜਮਿ ਰਹੇ ਕਰਮ ਕਮਾਏ ॥ ਸਹਸੈ ਜੀਉ ਮਲੀਣੁ ਹੈ ਕਿਤੁ ਸੰਜਮਿ ਧੋਤਾ ਜਾਏ ॥ ਮੰਨੁ ਧੋਵਹੁ ਸਬਦਿ ਲਾਗਹੁ ਹਰਿ ਸਿਉ ਰਹਹੁ ਚਿਤੁ ਲਾਇ ॥ ਕਹੈ ਨਾਨਕੁ ਗੁਰ ਪਰਸਾਦੀ ਸਹਜੁ ਉਪਜੈ ਇਹੁ ਸਹਸਾ ਇਵ ਜਾਇ ॥੧੮॥ ਜੀਅਹੁ ਮੈਲੇ ਬਾਹਰਹੁ ਨਿਰਮਲ ॥ ਬਾਹਰਹੁ ਨਿਰਮਲ ਜੀਅਹੁ ਤ ਮੈਲੇ ਤਿਨੀ ਜਨਮੁ ਜੂਐ ਹਾਰਿਆ ॥ ਏਹ ਤਿਸਨਾ ਵਡਾ ਰੋਗੁ ਲਗਾ ਮਰਣੁ ਮਨਹੁ ਵਿਸਾਰਿਆ ॥ ਵੇਦਾ ਮਹਿ ਨਾਮੁ ਉਤਮੁ ਸੋ ਸੁਣਹਿ ਨਾਹੀ ਫਿਰਹਿ ਜਿਉ ਬੇਤਾਲਿਆ ॥ ਕਹੈ ਨਾਨਕੁ ਜਿਨ ਸਚੁ ਤਜਿਆ ਕੂੜੇ ਲਾਗੇ ਤਿਨੀ ਜਨਮੁ ਜੂਐ ਹਾਰਿਆ ॥੧੯॥ ਜੀਅਹੁ ਨਿਰਮਲ ਬਾਹਰਹੁ ਨਿਰਮਲ ॥ ਬਾਹਰਹੁ ਤ ਨਿਰਮਲ ਜੀਅਹੁ ਨਿਰਮਲ ਸਤਿਗੁਰ ਤੇ ਕਰਣੀ ਕਮਾਣੀ ॥ ਕੂੜ ਕੀ ਸੋਇ ਪਹੁਚੈ ਨਾਹੀ ਮਨਸਾ ਸਚਿ ਸਮਾਣੀ ॥ ਜਨਮੁ ਰਤਨੁ ਜਿਨੀ ਖਟਿਆ ਭਲੇ ਸੇ ਵਣਜਾਰੇ ॥ ਕਹੈ ਨਾਨਕੁ ਜਿਨ ਮੰਨੁ ਨਿਰਮਲੁ ਸਦਾ ਰਹਹਿ ਗੁਰ ਨਾਲੇ ॥੨੦॥
रामकली महला ३ अनंदु ੴ सतिगुर प्रसादि ॥ एहु सोहिला सबदु सुहावा ॥ सबदो सुहावा सदा सोहिला सतिगुरू सुणाइआ ॥ एहु तिन कै मंनि वसिआ जिन धुरहु लिखिआ आइआ ॥ इकि फिरहि घनेरे करहि गला गली किनै न पाइआ ॥ कहै नानकु सबदु सोहिला सतिगुरू सुणाइआ ॥१६॥ पवितु होए से जना जिनी हरि धिआइआ ॥ हरि धिआइआ पवितु होए गुरमुखि जिनी धिआइआ ॥ पवितु माता पिता कुट्मब सहित सिउ पवितु संगति सबाईआ ॥ कहदे पवितु सुणदे पवितु से पवितु जिनी मंनि वसाइआ ॥ कहै नानकु से पवितु जिनी गुरमुखि हरि हरि धिआइआ ॥१७॥ करमी सहजु न ऊपजै विणु सहजै सहसा न जाइ ॥ नह जाइ सहसा कितै संजमि रहे करम कमाए ॥ सहसै जीउ मलीणु है कितु संजमि धोता जाए ॥ मंनु धोवहु सबदि लागहु हरि सिउ रहहु चितु लाइ ॥ कहै नानकु गुर परसादी सहजु उपजै इहु सहसा इव जाइ ॥१८॥ जीअहु मैले बाहरहु निरमल ॥ बाहरहु निरमल जीअहु त मैले तिनी जनमु जूऐ हारिआ ॥ एह तिसना वडा रोगु लगा मरणु मनहु विसारिआ ॥ वेदा महि नामु उतमु सो सुणहि नाही फिरहि जिउ बेतालिआ ॥ कहै नानकु जिन सचु तजिआ कूड़े लागे तिनी जनमु जूऐ हारिआ ॥१९॥ जीअहु निरमल बाहरहु निरमल ॥ बाहरहु त निरमल जीअहु निरमल सतिगुर ते करणी कमाणी ॥ कूड़ की सोइ पहुचै नाही मनसा सचि समाणी ॥ जनमु रतनु जिनी खटिआ भले से वणजारे ॥ कहै नानकु जिन मंनु निरमलु सदा रहहि गुर नाले ॥२०॥
Raamkalee, Third Mehl, Anand ~ The Song Of Bliss: One Universal Creator God. By The Grace Of The True Guru: This song of praise is the Shabad, the most beautiful Word of God. This beauteous Shabad is the everlasting song of praise, spoken by the True Guru. This is enshrined in the minds of those who are so pre-destined by the Lord. Some wander around, babbling on and on, but none obtain Him by babbling. Says Nanak, the Shabad, this song of praise, has been spoken by the True Guru. ||16|| Those humble beings who meditate on the Lord become pure. Meditating on the Lord, they become pure; as Gurmukh, they meditate on Him. They are pure, along with their mothers, fathers, family and friends; all their companions are pure as well. Pure are those who speak, and pure are those who listen; those who enshrine it within their minds are pure. Says Nanak, pure and holy are those who, as Gurmukh, meditate on the Lord, Har, Har. ||17|| By religious rituals, intuitive poise is not found; without intuitive poise, skepticism does not depart. Skepticism does not depart by contrived actions; everybody is tired of performing these rituals. The soul is polluted by skepticism; how can it be cleansed? Wash your mind by attaching it to the Shabad, and keep your consciousness focused on the Lord. Says Nanak, by Guru’s Grace, intuitive poise is produced, and this skepticism is dispelled. ||18|| Inwardly polluted, and outwardly pure. Those who are outwardly pure and yet polluted within, lose their lives in the gamble. They contract this terrible disease of desire, and in their minds, they forget about dying. In the Vedas, the ultimate objective is the Naam, the Name of the Lord; but they do not hear this, and they wander around like demons. Says Nanak, those who forsake Truth and cling to falsehood, lose their lives in the gamble. ||19|| Inwardly pure, and outwardly pure. Those who are outwardly pure and also pure within, through the Guru, perform good deeds. Not even an iota of falsehood touches them; their hopes are absorbed in the Truth. Those who earn the jewel of this human life, are the most excellent of merchants. Says Nanak, those whose minds are pure, abide with the Guru forever. ||20||
ਪਦਅਰਥ:- ਸੋਹਿਲਾ—ਖ਼ੁਸ਼ੀ ਦਾ ਗੀਤ, ਆਨੰਦ ਦੇਣ ਵਾਲਾ ਗੀਤ। ਸੁਹਾਵਾ—ਸੋਹਣਾ। ਏਹੁ—ਇਹ ਸੋਹਿਲਾ। ਮੰਨਿ—ਮਨ ਵਿਚ {ਅੱਖਰ ‘ਮ’ ਦੀ (ੰ) ਸਿਰਫ਼ ਇਕ ਮਾਤ੍ਰਾ ਵਧਾਣ ਵਾਸਤੇ ਹੈ, ਅਸਲ ਲਫ਼ਜ਼ ‘ਮਨ’ ਹੀ ਹੈ}। ਇਕਿ—ਕਈ ਜੀਵ। ਗਲੀ—ਨਿਰੀਆਂ ਗੱਲਾਂ ਕਰਨ ਨਾਲ। ਪਦਅਰਥ:- ਗੁਰਮੁਖਿ—ਗੁਰੂ ਦੀ ਸਰਨ ਪੈ ਕੇ। ਸਹਿਤ ਸਿਉ—ਸਮੇਤ। ਕੁਟੰਬ—ਪਰਵਾਰ। ਸਬਾਈਆ—ਸਾਰੀ ਹੀ। ਮੰਨਿ—ਮਨ ਵਿਚ।
ਅਰਥ:- ਰਾਗ ਰਾਮਕਲੀ ਮੇ ਗੁਰੂ ਅਮਰਦਾਸ ਜੀ ਕੀ ਬਾਣੀ, ਪ੍ਰਮਾਤਮਾ ਏਕ ਹੈ ਔਰ ਸਤਗੁਰੂ ਦੀ ਕਿਰਪਾ ਨਾਲ ਹੀ ਮਿਲਦਾ ਹੈ। (ਸਤਿਗੁਰੂ ਦਾ) ਇਹ ਸੋਹਣਾ ਸ਼ਬਦ (ਆਤਮਕ) ਆਨੰਦ ਦੇਣ ਵਾਲਾ ਗੀਤ ਹੈ, (ਯਕੀਨ ਜਾਣੋ ਕਿ) ਸਤਿਗੁਰੂ ਨੇ ਜੇਹੜਾ ਸੋਹਣਾ ਸ਼ਬਦ ਸੁਣਾਇਆ ਹੈ ਉਹ ਸਦਾ ਆਤਮਕ ਆਨੰਦ ਦੇਣ ਵਾਲਾ ਹੈ। ਪਰ ਇਹ ਗੁਰ-ਸ਼ਬਦ ਉਹਨਾਂ ਦੇ ਮਨ ਵਿਚ ਵੱਸਦਾ ਹੈ ਜਿਨ੍ਹਾਂ ਦੇ ਮੱਥੇ ਤੇ ਧੁਰੋਂ ਲਿਖਿਆ ਲੇਖ ਉੱਘੜਦਾ ਹੈ। ਬਥੇਰੇ ਅਨੇਕਾਂ ਐਸੇ ਬੰਦੇ ਫਿਰਦੇ ਹਨ (ਜਿਨ੍ਹਾਂ ਦੇ ਮਨ ਵਿਚ ਗੁਰ-ਸ਼ਬਦ ਤਾਂ ਨਹੀਂ ਵੱਸਿਆ, ਪਰ ਗਿਆਨ ਦੀਆਂ) ਗੱਲਾਂ ਕਰਦੇ ਹਨ। ਨਿਰੀਆਂ ਗੱਲਾਂ ਨਾਲ ਆਤਮਕ ਆਨੰਦ ਕਿਸੇ ਨੂੰ ਨਹੀਂ ਮਿਲਿਆ। ਨਾਨਕ ਆਖਦਾ ਹੈ—ਸਤਿਗੁਰੂ ਦਾ ਸੁਣਾਇਆ ਹੋਇਆ ਸ਼ਬਦ ਹੀ ਆਤਮਕ ਆਨੰਦ-ਦਾਤਾ ਹੈ। 16।
ਅਰਥ:- (ਗੁਰ ਸ਼ਬਦ ਦਾ ਸਦਕਾ) ਜਿਨ੍ਹਾਂ ਬੰਦਿਆਂ ਨੇ ਪਰਮਾਤਮਾ ਦਾ ਨਾਮ ਸਿਮਰਿਆ (ਉਹਨਾਂ ਦੇ ਅੰਦਰ ਐਸਾ ਆਨੰਦ ਪੈਦਾ ਹੋਇਆ ਕਿ ਮਾਇਆ ਵਾਲੇ ਰਸਾਂ ਦੀ ਉਹਨਾਂ ਨੂੰ ਖਿੱਚ ਹੀ ਨਾਹ ਰਹੀ, ਤੇ) ਉਹ ਬੰਦੇ ਪਵਿਤ੍ਰ ਜੀਵਨ ਵਾਲੇ ਬਣ ਗਏ। ਗੁਰੂ ਦੀ ਸਰਨ ਪੈ ਕੇ ਜਿਨ੍ਹਾਂ ਜਿਨ੍ਹਾਂ ਨੇ ਹਰੀ ਦਾ ਨਾਮ ਸਿਮਰਿਆ ਉਹ ਸੁੱਧ ਆਚਰਨ ਵਾਲੇ ਹੋ ਗਏ! (ਉਹਨਾਂ ਦੀ ਲਾਗ ਨਾਲ) ਉਹਨਾਂ ਦੇ ਮਾਤਾ ਪਿਤਾ ਪਰਵਾਰ ਦੇ ਜੀਵ ਪਵਿਤ੍ਰ ਜੀਵਨ ਵਾਲੇ ਬਣੇ, ਜਿਨ੍ਹਾਂ ਜਿਨ੍ਹਾਂ ਨੇ ਉਹਨਾਂ ਦੀ ਸੰਗਤਿ ਕੀਤੀ ਉਹ ਸਾਰੇ ਪਵਿਤ੍ਰ ਹੋ ਗਏ। ਹਰੀ-ਨਾਮ (ਇਕ ਐਸਾ ਆਨੰਦ ਦਾ ਸੋਮਾ ਹੈ ਕਿ ਇਸ ਨੂੰ) ਜਪਣ ਵਾਲੇ ਭੀ ਪਵਿਤ੍ਰ ਤੇ ਸੁਣਨ ਵਾਲੇ ਭੀ ਪਵਿਤ੍ਰ ਹੋ ਜਾਂਦੇ ਹਨ, ਜੇਹੜੇ ਇਸ ਨੂੰ ਮਨ ਵਿਚ ਵਸਾਂਦੇ ਹਨ ਉਹ ਭੀ ਪਵਿਤ੍ਰ ਹੋ ਜਾਂਦੇ ਹਨ। ਨਾਨਕ ਆਖਦਾ ਹੈ—ਜਿਨ੍ਹਾਂ ਬੰਦਿਆਂ ਨੇ ਗੁਰੂ ਦੀ ਸਰਨ ਪੈ ਕੇ ਹਰੀ-ਨਾਮ ਸਿਮਰਿਆ ਹੈ ਉਹ ਸੁੱਧ ਆਚਰਨ ਵਾਲੇ ਹੋ ਗਏ ਹਨ। 17।
ਭਾਵ:- ਗੁਰੂ ਦੀ ਸਰਨ ਪੈ ਕੇ ਜਿਹੜੇ ਮਨੁੱਖ ਪਰਮਾਤਮਾ ਦਾ ਨਾਮ ਸਿਮਰਦੇ ਹਨ, ਉਹਨਾਂ ਦੇ ਅੰਦਰ ਆਤਮਕ ਆਨੰਦ ਪੈਦਾ ਹੁੰਦਾ ਹੈ, ਇਸ ਦੀ ਬਰਕਤਿ ਨਾਲ ਮਾਇਆ ਵਾਲੇ ਹੋਛੇ ਰਸ ਉਹਨਾਂ ਨੂੰ ਖਿੱਚ ਨਹੀਂ ਪਾ ਸਕਦੇ। ਉਹਨਾਂ ਦਾ ਜੀਵਨ ਉੱਚਾ ਹੋ ਜਾਂਦਾ ਹੈ, ਤੇ, ਉਹਨਾਂ ਦੀ ਲਾਗ ਨਾਲ ਹੋਰਨਾਂ ਦਾ ਆਚਰਨ ਭੀ ਪਵਿੱਤਰ ਹੋ ਜਾਂਦਾ ਹੈ। ਭਾਵ:- ਸਤਿਗੁਰੂ ਦੀ ਬਾਣੀ ਹੀ ਆਤਮਕ ਆਨੰਦ ਪ੍ਰਾਪਤ ਕਰਨ ਦਾ ਵਸੀਲਾ ਹੈ। ਪਰ ਗੁਰਬਾਣੀ ਉਹਨਾਂ ਦੇ ਹੀ ਹਿਰਦੇ ਵਿਚ ਵੱਸਦੀ ਹੈ ਜਿਨ੍ਹਾਂ ਦੇ ਭਾਗਾਂ ਵਿਚ ਧੁਰੋਂ ਇਹ ਲੇਖ ਲਿਖਿਆ ਹੁੰਦਾ ਹੈ।
अर्थ :- राग रामकली में गुरु अमरदास जी की बाणी, परमात्मा एक है और सतगुरु की कृपा द्वारा ही मिलता है। (सतिगुरु का) यह सुंदर शब्द (आत्मिक) आनंद देने वाला गीत है, (यकीन जानो कि) सतिगुरु ने जो सुंदर शब्द सुणाया है वह सदा आत्मिक आनंद देने वाला है। पर यह गुर-शब्द उन के मन में बसता है जिन के माथे पर धुर से लिखा लेख उॅघड़ता है। बहुत सारे अनेकों ऐसे मनुख घूमते हैं (जिन के मन में गुर-शब्द तो नहीं बसा, पर ज्ञान की) बातें करते हैं। केवल बातों के साथ आत्मिक आनंद किसी को नहीं मिला। गुरु नानक कहते हैं-सतिगुरु का सुणाया हुआ शब्द ही आत्मिक आनंद-दाता है।16। (गुर शब्द का सदका) जिन बंदों ने परमात्मा का नाम सुमिरा (उन के अंदर ऐसा आनंद पैदा हुआ कि माया वाले रसों की उनको खिंच ही ना रही, और) वह मनुख पवित्र जीवन वाले बन गए। गुरु की शरण में आकर जिन्हों ने जिस जिस ने हरि का नाम सुमिरा वह शुद्ध आचरन वाले हो गए ! (उन की लाग के साथ) उन के माता पिता परिवार के जीव पवित्र जीवन वाले बने, जिन्हों ने जिस जिस ने उन की संगत की वह सारे पवित्र हो गए। हरि-नाम (एक ऐसा आनंद का सोमा है कि इस को) जपने वाले भी पवित्र और सुनने वाले भी पवित्र हो जाते हैं, जो इस को मन में बसाते हैं वह भी पवित्र हो जाते हैं। गुरु नानक कहते हैं-जिन बंदों ने गुरु की शरण में आकर हरि-नाम सुमिरा है वह शुद्ध आचरन वाले हो गए हैं।17।
June 30, 2016 : Today’s Hukamnama (Mukhwak) from Sri Darbar Sahib (Golden Temple) Amritsar in Punjabi and Hindi with Meaning in Punjabi, Hindi and English
Gurbani Meditation Playlist
by admin | Jun 29, 2016 | Daily Hukamnama - Sri Darbar Sahib Amritsar |
ਰਾਮਕਲੀ ਮਹਲਾ ੫ ॥ ਕਾਹੂ ਬਿਹਾਵੈ ਰੰਗ ਰਸ ਰੂਪ ॥ Page 914 ਕਾਹੂ ਬਿਹਾਵੈ ਮਾਇ ਬਾਪ ਪੂਤ ॥ ਕਾਹੂ ਬਿਹਾਵੈ ਰਾਜ ਮਿਲਖ ਵਾਪਾਰਾ ॥ ਸੰਤ ਬਿਹਾਵੈ ਹਰਿ ਨਾਮ ਅਧਾਰਾ ॥੧॥ ਰਚਨਾ ਸਾਚੁ ਬਨੀ ॥ ਸਭ ਕਾ ਏਕੁ ਧਨੀ ॥੧॥ ਰਹਾਉ ॥ ਕਾਹੂ ਬਿਹਾਵੈ ਬੇਦ ਅਰੁ ਬਾਦਿ ॥ ਕਾਹੂ ਬਿਹਾਵੈ ਰਸਨਾ ਸਾਦਿ ॥ ਕਾਹੂ ਬਿਹਾਵੈ ਲਪਟਿ ਸੰਗਿ ਨਾਰੀ ॥ ਸੰਤ ਰਚੇ ਕੇਵਲ ਨਾਮ ਮੁਰਾਰੀ ॥੨॥ ਕਾਹੂ ਬਿਹਾਵੈ ਖੇਲਤ ਜੂਆ ॥ ਕਾਹੂ ਬਿਹਾਵੈ ਅਮਲੀ ਹੂਆ ॥ ਕਾਹੂ ਬਿਹਾਵੈ ਪਰ ਦਰਬ ਚੋੁਰਾਏ ॥ ਹਰਿ ਜਨ ਬਿਹਾਵੈ ਨਾਮ ਧਿਆਏ ॥੩॥ ਕਾਹੂ ਬਿਹਾਵੈ ਜੋਗ ਤਪ ਪੂਜਾ ॥ ਕਾਹੂ ਰੋਗ ਸੋਗ ਭਰਮੀਜਾ ॥ ਕਾਹੂ ਪਵਨ ਧਾਰ ਜਾਤ ਬਿਹਾਏ ॥ ਸੰਤ ਬਿਹਾਵੈ ਕੀਰਤਨੁ ਗਾਏ ॥੪॥ ਕਾਹੂ ਬਿਹਾਵੈ ਦਿਨੁ ਰੈਨਿ ਚਾਲਤ ॥ ਕਾਹੂ ਬਿਹਾਵੈ ਸੋ ਪਿੜੁ ਮਾਲਤ ॥ ਕਾਹੂ ਬਿਹਾਵੈ ਬਾਲ ਪੜਾਵਤ ॥ ਸੰਤ ਬਿਹਾਵੈ ਹਰਿ ਜਸੁ ਗਾਵਤ ॥੫॥ ਕਾਹੂ ਬਿਹਾਵੈ ਨਟ ਨਾਟਿਕ ਨਿਰਤੇ ॥ ਕਾਹੂ ਬਿਹਾਵੈ ਜੀਆਇਹ ਹਿਰਤੇ ॥ ਕਾਹੂ ਬਿਹਾਵੈ ਰਾਜ ਮਹਿ ਡਰਤੇ ॥ ਸੰਤ ਬਿਹਾਵੈ ਹਰਿ ਜਸੁ ਕਰਤੇ ॥੬॥ ਕਾਹੂ ਬਿਹਾਵੈ ਮਤਾ ਮਸੂਰਤਿ ॥ ਕਾਹੂ ਬਿਹਾਵੈ ਸੇਵਾ ਜਰੂਰਤਿ ॥ ਕਾਹੂ ਬਿਹਾਵੈ ਸੋਧਤ ਜੀਵਤ ॥ ਸੰਤ ਬਿਹਾਵੈ ਹਰਿ ਰਸੁ ਪੀਵਤ ॥੭॥ ਜਿਤੁ ਕੋ ਲਾਇਆ ਤਿਤ ਹੀ ਲਗਾਨਾ ॥ ਨਾ ਕੋ ਮੂੜੁ ਨਹੀ ਕੋ ਸਿਆਨਾ ॥ ਕਰਿ ਕਿਰਪਾ ਜਿਸੁ ਦੇਵੈ ਨਾਉ ॥ ਨਾਨਕ ਤਾ ਕੈ ਬਲਿ ਬਲਿ ਜਾਉ ॥੮॥੩॥
रामकली महला ५ ॥ काहू बिहावै रंग रस रूप ॥ Page 914 काहू बिहावै माइ बाप पूत ॥ काहू बिहावै राज मिलख वापारा ॥ संत बिहावै हरि नाम अधारा ॥१॥ रचना साचु बनी ॥ सभ का एकु धनी ॥१॥ रहाउ ॥ काहू बिहावै बेद अरु बादि ॥ काहू बिहावै रसना सादि ॥ काहू बिहावै लपटि संगि नारी ॥ संत रचे केवल नाम मुरारी ॥२॥ काहू बिहावै खेलत जूआ ॥ काहू बिहावै अमली हूआ ॥ काहू बिहावै पर दरब चोराए ॥ हरि जन बिहावै नाम धिआए ॥३॥ काहू बिहावै जोग तप पूजा ॥ काहू रोग सोग भरमीजा ॥ काहू पवन धार जात बिहाए ॥ संत बिहावै कीरतनु गाए ॥४॥ काहू बिहावै दिनु रैनि चालत ॥ काहू बिहावै सो पिड़ु मालत ॥ काहू बिहावै बाल पड़ावत ॥ संत बिहावै हरि जसु गावत ॥५॥ काहू बिहावै नट नाटिक निरते ॥ काहू बिहावै जीआइह हिरते ॥ काहू बिहावै राज महि डरते ॥ संत बिहावै हरि जसु करते ॥६॥ काहू बिहावै मता मसूरति ॥ काहू बिहावै सेवा जरूरति ॥ काहू बिहावै सोधत जीवत ॥ संत बिहावै हरि रसु पीवत ॥७॥ जितु को लाइआ तित ही लगाना ॥ ना को मूड़ु नही को सिआना ॥ करि किरपा जिसु देवै नाउ ॥ नानक ता कै बलि बलि जाउ ॥८॥३॥
Raamkalee, Fifth Mehl: Some pass their lives enjoying pleasures and beauty. Page 914 Some pass their lives with their mothers, fathers and children. Some pass their lives in power, estates and trade. The Saints pass their lives with the support of the Lord’s Name. ||1|| The world is the creation of the True Lord. He alone is the Master of all. ||1||Pause|| Some pass their lives in arguments and debates about scriptures. Some pass their lives tasting flavors. Some pass their lives attached to women. The Saints are absorbed only in the Name of the Lord. ||2|| Some pass their lives gambling. Some pass their lives getting drunk. Some pass their lives stealing the property of others. The humble servants of the Lord pass their lives meditating on the Naam. ||3|| Some pass their lives in Yoga, strict meditation, worship and adoration. Some, in sickness, sorrow and doubt. Some pass their lives practicing control of the breath. The Saints pass their lives singing the Kirtan of the Lord’s Praises. ||4|| Some pass their lives walking day and night. Some pass their lives on the fields of battle. Some pass their lives teaching children. The Saints pass their lives singing the Lord’s Praise. ||5|| Some pass their lives as actors, acting and dancing. Some pass their lives taking the lives of others. Some pass their lives ruling by intimidation. The Saints pass their lives chanting the Lord’s Praises. ||6|| Some pass their lives counseling and giving advice. Some pass their lives forced to serve others. Some pass their lives exploring life’s mysteries. The Saints pass their lives drinking in the sublime essence of the Lord. ||7|| As the Lord attaches us, so we are attached. No one is foolish, and no one is wise. Nanak is a sacrifice, a sacrifice to those who are blessed by His Grace to receive His Name. ||8||3||
ਪਦਅਰਥ:- ਕਾਹੂ—ਕਿਸੇ (ਮਨੁੱਖ) ਦੀ। ਬਿਹਾਵੈ—(ਉਮਰ) ਬੀਤਦੀ ਹੈ। ਮਾਈ—ਮਾਂ। ਮਿਲਖ—ਭੁਇਂ ਦੀ ਮਾਲਕੀ। ਸੰਤ ਬਿਹਾਵੈ—ਸੰਤ ਦੀ (ਉਮਰ) ਲੰਘਦੀ ਹੈ। ਅਧਾਰਾ—ਆਸਰਾ।1। ਸਾਚੁ—ਸਦਾ ਕਾਇਮ ਰਹਿਣ ਵਾਲਾ ਪ੍ਰਭੂ। ਰਚਨਾ—ਸ੍ਰਿਸ਼ਟੀ। ਬਨੀ—ਪੈਦਾ ਕੀਤੀ ਹੋਈ। ਧਨੀ—ਮਾਲਕ। ਸਭ ਕਾ—ਹਰੇਕ ਜੀਵ ਦਾ।1। ਰਹਾਉ। ਅਰੁ—ਅਤੇ। ਬਾਦਿ—ਚਰਚਾ ਵਿਚ, ਬਹਿਸ ਵਿਚ {ਇਕ-ਵਚਨ}। ਰਸਨਾ ਸਾਦਿ—ਜੀਭ ਦੇ ਸੁਆਦ ਵਿਚ। ਲਪਟਿ ਕੇ, ਚੰਬੜ ਕੇ। ਸੰਗਿ—ਨਾਲ। ਨਾਰੀ—ਇਸਤ੍ਰੀ। ਰਚੇ—ਮਸਤ ਰਹਿੰਦੇ ਹਨ। ਕੇਵਲ—ਸਿਰਫ਼। ਮੁਰਾਰੀ—{ਮੁਰ-ਅਰਿ} ਪਰਮਾਤਮਾ।2। ਖੇਲਤ—ਖੇਡਦਿਆਂ। ਅਮਲੀ—ਅਫੀਮ ਆਦਿਕ ਨਸ਼ੇ ਦਾ ਆਦੀ। ਪਰ ਦਰਬ—ਪਰਾਇਆ ਧਨ। ਚੋੁਰਾਏ—{ਅੱਖਰ ‘ਚ’ ਦੇ ਨਾਲ ਦੋ ਲਗਾਂ ਹਨ— ੋ ਅਤੇ ੁ। ਲਫ਼ਜ਼ ‘ਚੋਰ’ ਤੋਂ ਚੋਰਾਏ’, ਪਰ ਪੜ੍ਹਨਾ ਹੈ ‘ਚੁਰਾਏ’}।3। ਜੋਗ—ਜੋਗ ਦੇ ਸਾਧਨ। ਭਰਮੀਜਾ—ਭਟਕਣਾ ਵਿਚ। ਸੋਗ—ਗ਼ਮ, ਫ਼ਿਕਰ। ਪਵਨ ਧਾਰ—ਪ੍ਰਾਣਾਂ ਨੂੰ ਧਾਰਨ ਵਿਚ, ਸੁਆਸਾਂ ਦੇ ਅਭਿਆਸ ਵਿਚ, ਪ੍ਰਾਣਾਯਾਮ ਕਰਦਿਆਂ। ਜਾਤ ਬਿਹਾਏ—ਬਿਹਾਇ ਜਾਤ, ਬੀਤ ਜਾਂਦੀ ਹੈ।4।
ਅਰਥ:- ਹੇ ਭਾਈ! ਪਰਮਾਤਮਾ ਸਦਾ ਕਾਇਮ ਰਹਿਣ ਵਾਲਾ ਹੈ। ਇਹ ਸਾਰੀ ਸ੍ਰਿਸ਼ਟੀ ਉਸੇ ਦੀ ਪੈਦਾ ਕੀਤੀ ਹੋਈ ਹੈ। ਇਕ ਉਹੀ ਹਰੇਕ ਜੀਵ ਦਾ ਮਾਲਕ ਹੈ।1। ਰਹਾਉ। (ਭਾਵੇਂ ਪਰਮਾਤਮਾ ਹੀ ਹਰੇਕ ਜੀਵ ਦਾ ਮਾਲਕ ਹੈ ਫਿਰ ਭੀ) ਕਿਸੇ ਮਨੁੱਖ ਦੀ ਉਮਰ ਦੁਨੀਆ ਦੇ ਰੰਗ-ਤਮਾਸ਼ਿਆਂ, ਦੁਨੀਆ ਦੇ ਸੋਹਣੇ ਰੂਪਾਂ ਅਤੇ ਪਦਾਰਥਾਂ ਦੇ ਰਸਾਂ-ਸੁਆਦਾਂ ਵਿਚ ਬੀਤ ਰਹੀ ਹੈ; ਕਿਸੇ ਦੀ ਉਮਰ ਮਾਂ ਪਿਉ ਪੁੱਤਰ ਆਦਿਕ ਪਰਵਾਰ ਦੇ ਮੋਹ ਵਿਚ ਗੁਜ਼ਰ ਰਹੀ ਹੈ; ਕਿਸੇ ਮਨੁੱਖ ਦੀ ਉਮਰ ਰਾਜ ਮਾਣਨ, ਭੁਇਂ ਦੀ ਮਾਲਕੀ, ਵਪਾਰ ਆਦਿਕ ਕਰਨ ਵਿਚ ਲੰਘ ਰਹੀ ਹੈ। (ਹੇ ਭਾਈ! ਸਿਰਫ਼) ਸੰਤ ਦੀ ਉਮਰ ਪਰਮਾਤਮਾ ਦੇ ਨਾਮ ਦੇ ਆਸਰੇ ਬੀਤਦੀ ਗੁਜ਼ਰਦੀ ਹੈ।1। ਹੇ ਭਾਈ! ਕਿਸੇ ਮਨੁੱਖ ਦੀ ਉਮਰ ਵੇਦ ਆਦਿਕ ਧਰਮ-ਪੁਸਤਕ ਪੜ੍ਹਨ ਅਤੇ (ਧਾਰਮਿਕ) ਚਰਚਾ ਵਿਚ ਗੁਜ਼ਰ ਰਹੀ ਹੈ; ਕਿਸੇ ਮਨੁੱਖ ਦੀ ਜ਼ਿੰਦਗੀ ਜੀਭ ਦੇ ਸੁਆਦ ਵਿਚ ਬੀਤ ਰਹੀ ਹੈ; ਕਿਸੇ ਦੀ ਉਮਰ ਇਸਤ੍ਰੀ ਨਾਲ ਕਾਮ-ਪੂਰਤੀ ਵਿਚ ਲੰਘਦੀ ਜਾਂਦੀ ਹੈ। ਹੇ ਭਾਈ! ਸੰਤ ਹੀ ਸਿਰਫ਼ ਪਰਮਾਤਮਾ ਦੇ ਨਾਮ ਵਿਚ ਮਸਤ ਰਹਿੰਦੇ ਹਨ।2। ਹੇ ਭਾਈ! ਕਿਸੇ ਮਨੁੱਖ ਦੀ ਉਮਰ ਜੂਆ ਖੇਡਦਿਆਂ ਲੰਘ ਜਾਂਦੀ ਹੈ; ਕੋਈ ਮਨੁੱਖ ਅਫ਼ੀਮ ਆਦਿਕ ਨਸ਼ੇ ਦਾ ਆਦੀ ਹੋ ਜਾਂਦਾ ਹੈ ਉਸ ਦੀ ਉਮਰ ਨਸ਼ਿਆਂ ਵਿਚ ਹੀ ਗੁਜ਼ਰਦੀ ਹੈ; ਕਿਸੇ ਦੀ ਉਮਰ ਪਰਾਇਆ ਧਨ ਚੁਰਾਂਦਿਆਂ ਬੀਤਦੀ ਹੈ; ਪਰ ਪ੍ਰਭੂ ਦੇ ਭਗਤਾਂ ਦੀ ਉਮਰ ਪ੍ਰਭੂ ਦਾ ਨਾਮ ਸਿਮਰਦਿਆਂ ਗੁਜ਼ਰਦੀ ਹੈ।3। ਹੇ ਭਾਈ! ਕਿਸੇ ਮਨੁੱਖ ਦੀ ਉਮਰ ਜੋਗ-ਸਾਧਨ ਕਰਦਿਆਂ, ਕਿਸੇ ਦੀ ਧੂਣੀਆਂ ਤਪਾਂਦਿਆਂ, ਕਿਸੇ ਦੀ ਦੇਵ-ਪੂਜਾ ਕਰਦਿਆਂ ਗੁਜ਼ਰਦੀ ਹੈ; ਕਿਸੇ ਬੰਦੇ ਦੀ ਉਮਰ ਰੋਗਾਂ ਵਿਚ, ਗ਼ਮਾਂ ਵਿਚ, ਅਨੇਕਾਂ ਭਟਕਣਾਂ ਵਿਚ ਬੀਤਦੀ ਹੈ; ਕਿਸੇ ਮਨੁੱਖ ਦੀ ਸਾਰੀ ਉਮਰ ਪ੍ਰਾਣਾਯਾਮ ਕਰਦਿਆਂ ਲੰਘ ਜਾਂਦੀ ਹੈ; ਪਰ ਸੰਤ ਦੀ ਉਮਰ ਗੁਜ਼ਰਦੀ ਹੈ ਪਰਮਾਤਮਾ ਦੀ ਸਿਫ਼ਤਿ-ਸਾਲਾਹ ਦੇ ਗੀਤ ਗਾਂਦਿਆਂ।4।
अर्थ :-हे भाई ! परमात्मा सदा कायम रहने वाला है। यह सारी सृष्टि उसे की पैदा की हुई है। एक वही हरेक जीव का स्वामी है।1।रहाउ। (चाहे परमात्मा ही हरेक जीव का स्वामी है फिर भी) किसी मनुख की उम्र दुनिया के रंग-तमाशों, दुनिया के सुंदर रूपों और पदार्थों के रसों-स्वादों में बीत रही है; किसी की उम्र माँ पिता पुत्र आदि परिवार के मोह में गुजर रही है; किसी मनुख की उम्र राज भोगने, भूमी की मालिकी, व्यापार आदि करन में निकल रही है। (हे भाई ! सिर्फ) संत की उम्र परमात्मा के नाम के सहारे बीतती गुजरती है।1। हे भाई ! किसी मनुख की उम्र वेद आदि धर्म-पुस्तक पढ़ने और (धार्मिक) चर्चा में गुजर रही है; किसी मनुख की जिंदगी जिव्हा के स्वाद में बीत रही है; किसी की उम्र स्त्री के साथ काम-पूरती में निकलती जाती है। हे भाई ! संत ही सिर्फ परमात्मा के नाम में मस्त रहते हैं।2। हे भाई ! किसी मनुख की उम्र जूआ खेलते निकल जाती है; कोई मनुख अफीम आदि नशे का आदी हो जाता है उस की उम्र नशों में ही गुजरती है; किसी की उम्र पराया धन चुराते बीतती है; पर भगवान के भक्तों की उम्र भगवान का नाम सुमिरते हुए गुजरती है।3। हे भाई ! किसी मनुख की उम्र योग-साधन करते हुए, किसी की धूणी तपाते, किसी की देव-पूजा करते हुए गुजरती है; किसी मनुख की उम्र रोगों में, ग़मों में, अनेकों भटकन भटकने में बीतती है; किसी मनुख की सारी उम्र प्राणायाम करते हुए निकल जाती है; पर संत की उम्र गुजरती है परमात्मा की सिफ़त-सालाह के गीत गाते हुए।4।
June 29, 2016 : Today’s Hukamnama (Mukhwak) from Sri Darbar Sahib (Golden Temple) Amritsar in Punjabi and Hindi with Meaning in Punjabi, Hindi and English
Gurbani Meditation Playlist
by admin | Jun 28, 2016 | Daily Hukamnama - Sri Darbar Sahib Amritsar |
ਗੋਂਡ ਮਹਲਾ ੫ ॥ ਧੂਪ ਦੀਪ ਸੇਵਾ ਗੋਪਾਲ ॥ ਅਨਿਕ ਬਾਰ ਬੰਦਨ ਕਰਤਾਰ ॥ ਪ੍ਰਭ ਕੀ ਸਰਣਿ ਗਹੀ ਸਭ ਤਿਆਗਿ ॥ ਗੁਰ ਸੁਪ੍ਰਸੰਨ ਭਏ ਵਡ ਭਾਗਿ ॥੧॥ ਆਠ ਪਹਰ ਗਾਈਐ ਗੋਬਿੰਦੁ ॥ ਤਨੁ ਧਨੁ ਪ੍ਰਭ ਕਾ ਪ੍ਰਭ ਕੀ ਜਿੰਦੁ ॥੧॥ ਰਹਾਉ ॥ ਹਰਿ ਗੁਣ ਰਮਤ ਭਏ ਆਨੰਦ ॥ ਪਾਰਬ੍ਰਹਮ ਪੂਰਨ ਬਖਸੰਦ ॥ ਕਰਿ ਕਿਰਪਾ ਜਨ ਸੇਵਾ ਲਾਏ ॥ ਜਨਮ ਮਰਣ ਦੁਖ ਮੇਟਿ ਮਿਲਾਏ ॥੨॥ ਕਰਮ ਧਰਮ ਇਹੁ ਤਤੁ ਗਿਆਨੁ ॥ ਸਾਧਸੰਗਿ ਜਪੀਐ ਹਰਿ ਨਾਮੁ ॥ ਸਾਗਰ ਤਰਿ ਬੋਹਿਥ ਪ੍ਰਭ ਚਰਣ ॥ ਅੰਤਰਜਾਮੀ ਪ੍ਰਭ ਕਾਰਣ ਕਰਣ ॥੩॥ ਰਾਖਿ ਲੀਏ ਅਪਨੀ ਕਿਰਪਾ ਧਾਰਿ ॥ ਪੰਚ ਦੂਤ ਭਾਗੇ ਬਿਕਰਾਲ ॥ ਜੂਐ ਜਨਮੁ ਨ ਕਬਹੂ ਹਾਰਿ ॥ ਨਾਨਕ ਕਾ ਅੰਗੁ ਕੀਆ ਕਰਤਾਰਿ ॥੪॥੧੨॥੧੪॥
गोंड महला ५ ॥ धूप दीप सेवा गोपाल ॥ अनिक बार बंदन करतार ॥ प्रभ की सरणि गही सभ तिआगि ॥ गुर सुप्रसंन भए वड भागि ॥१॥ आठ पहर गाईऐ गोबिंदु ॥ तनु धनु प्रभ का प्रभ की जिंदु ॥१॥ रहाउ ॥ हरि गुण रमत भए आनंद ॥ पारब्रहम पूरन बखसंद ॥ करि किरपा जन सेवा लाए ॥ जनम मरण दुख मेटि मिलाए ॥२॥ करम धरम इहु ततु गिआनु ॥ साधसंगि जपीऐ हरि नामु ॥ सागर तरि बोहिथ प्रभ चरण ॥ अंतरजामी प्रभ कारण करण ॥३॥ राखि लीए अपनी किरपा धारि ॥ पंच दूत भागे बिकराल ॥ जूऐ जनमु न कबहू हारि ॥ नानक का अंगु कीआ करतारि ॥४॥१२॥१४॥
Gond, Fifth Mehl: My incense and lamps are my service to the Lord. Time and time again, I humbly bow to the Creator. I have renounced everything, and grasped the Sanctuary of God. By great good fortune, the Guru has become pleased and satisfied with me. ||1|| Twenty-four hours a day, I sing of the Lord of the Universe. My body and wealth belong to God; my soul belongs to God. ||1||Pause|| Chanting the Glorious Praises of the Lord, I am in bliss. The Supreme Lord God is the Perfect Forgiver. Granting His Mercy, He has linked His humble servants to His service. He has rid me of the pains of birth and death, and merged me with Himself. ||2|| This is the essence of karma, righteous conduct and spiritual wisdom, to chant the Lord’s Name in the Saadh Sangat, the Company of the Holy. God’s Feet are the boat to cross over the world-ocean. God, the Inner-knower, is the Cause of causes. ||3|| Showering His Mercy, He Himself has saved me. The five hideous demons have run away. Do not lose your life in the gamble. The Creator Lord has taken Nanak’s side. ||4||12||14||
ਪਦਅਰਥ:- ਧੂਪ ਦੀਪ—(ਮੂਰਤੀ ਦੀ ਆਰਤੀ ਸਮੇ ਥਾਲ ਵਿਚ) ਧੂਪ ਧੁਖਾਣਾ ਦੀਵੇ ਜਗਾਣੇ। ਸੇਵਾ—ਭਗਤੀ। ਬੰਦਨ—ਨਮਸਕਾਰ। ਗਹੀ—ਫੜੀ। ਤਿਆਗਿ—ਛੱਡ ਕੇ। ਸੁਪ੍ਰਸੰਨ—ਬਹੁਤ ਖ਼ੁਸ਼। ਵਡਭਾਗਿ—ਵੱਡੀ ਕਿਸਮਤ ਨਾਲ।1। ਗਾਈਐ—ਗਾਣਾ ਚਾਹੀਦਾ ਹੈ।1। ਰਹਾਉ। ਰਮਤ—ਸਿਮਰਦਿਆਂ। ਬਖਸੰਦ—ਬਖ਼ਸ਼ਸ਼ ਕਰਨ ਵਾਲਾ। ਕਰਿ—ਕਰ ਕੇ। ਮੇਟਿ—ਮਿਟਾ ਕੇ।2। ਕਰਮ ਧਰਮ—(ਤੀਰਥ, ਵਰਤ, ਮੂਰਤੀ-ਪੂਜਾ ਆਦਿਕ) ਕਰਮ ਜਿਨ੍ਹਾਂ ਨੂੰ ਧਰਮ ਸਮਝਿਆ ਗਿਆ ਹੈ। ਤਤੁ ਗਿਆਨੁ—ਅਸਲ ਗਿਆਨ। ਸਾਧ ਸੰਗਿ—ਗੁਰੂ ਦੀ ਸੰਗਤਿ ਵਿਚ। ਜਪੀਐ—ਜਪਣਾ ਚਾਹੀਦਾ ਹੈ। ਸਾਗਰ—(ਸੰਸਾਰ-) ਸਮੁੰਦਰ। ਤਰਿ—ਪਾਰ ਲੰਘ। ਬੋਹਿਥ—ਜਹਾਜ਼। ਕਾਰਣ ਕਰਣ—ਜਗਤ ਦਾ ਮੂਲ। ਕਾਰਣ—ਮੂਲ, ਵਸੀਲਾ। ਕਰਣ—ਜਗਤ।3। ਧਾਰਿ—ਧਾਰ ਕੇ, ਕਰ ਕੇ। ਦੂਤ—ਵੈਰੀ। ਬਿਕਰਾਲ—ਡਰਾਉਣੇ। ਜੂਐ—ਜੂਏ ਵਿਚ। ਹਾਰਿ—ਹਾਰੇ, ਹਾਰਦਾ। ਅੰਗੁ—ਪੱਖ। ਨਾਨਕ ਕਾ ਅੰਗੁ—ਹੇ ਨਾਨਕ! ਜਿਸ ਦਾ ਪੱਖ। ਕਰਤਾਰਿ—ਕਰਤਾਰ ਨੇ।4।
ਅਰਥ:- ਹੇ ਭਾਈ! ਜਿਸ ਪਰਮਾਤਮਾ ਦਾ ਦਿੱਤਾ ਹੋਇਆ ਸਾਡਾ ਇਹ ਸਰੀਰ ਹੈ, ਇਹ ਜਿੰਦ ਹੈ ਅਤੇ ਧਨ ਹੈ, ਉਸ ਦੀ ਸਿਫ਼ਤਿ-ਸਾਲਾਹ ਅੱਠੇ ਪਹਿਰ (ਹਰ ਵੇਲੇ) ਕਰਨੀ ਚਾਹੀਦੀ ਹੈ।1। ਰਹਾਉ। (ਹੇ ਭਾਈ! ਕਰਮ ਕਾਂਡੀ ਲੋਕ ਦੇਵੀ ਦੇਵਤਿਆਂ ਦੀ ਪੂਜਾ ਕਰਦੇ ਹਨ, ਉਹਨਾਂ ਦੇ ਅੱਗੇ ਧੂਪ ਧੁਖਾਂਦੇ ਹਨ ਅਤੇ ਦੀਵੇ ਬਾਲਦੇ ਹਨ, ਪਰ) ਜਿਸ ਮਨੁੱਖ ਉਤੇ ਵੱਡੀ ਕਿਸਮਤ ਨਾਲ ਗੁਰੂ ਮੇਹਰਬਾਨ ਹੋ ਪਏ, ਉਹ (ਧੂਪ ਦੀਪ ਆਦਿਕ ਵਾਲੀ) ਸਾਰੀ ਕ੍ਰਿਆ ਛੱਡ ਕੇ ਪ੍ਰਭੂ ਦਾ ਆਸਰਾ ਲੈਂਦਾ ਹੈ, ਪਰਮਾਤਮਾ ਦੇ ਦਰ ਤੇ ਹਰ ਵੇਲੇ ਸਿਰ ਨਿਵਾਣਾ, ਪਰਮਾਤਮਾ ਦੀ ਭਗਤੀ ਕਰਨੀ ਹੀ ਉਸ ਮਨੁੱਖ ਵਾਸਤੇ ‘ਧੂਪ ਦੀਪ’ ਦੀ ਕ੍ਰਿਆ ਹੈ।1। ਹੇ ਭਾਈ! ਪਰਮਾਤਮਾ ਮੇਹਰ ਕਰ ਕੇ ਆਪਣੇ ਸੇਵਕਾਂ ਨੂੰ ਆਪਣੀ ਭਗਤੀ ਵਿਚ ਜੋੜਦਾ ਹੈ, ਉਹਨਾਂ ਦੇ ਜਨਮ ਤੋਂ ਲੈ ਕੇ ਮਰਨ ਤਕ ਦੇ ਸਾਰੇ ਦੁੱਖ ਮਿਟਾ ਕੇ ਉਹਨਾਂ ਨੂੰ ਆਪਣੇ ਚਰਨਾਂ ਵਿਚ ਮਿਲਾ ਲੈਂਦਾ ਹੈ। ਸਰਬ-ਵਿਆਪਕ ਬਖ਼ਸ਼ੰਦ ਪਰਮਾਤਮਾ ਦੇ ਗੁਣ ਗਾਂਦਿਆਂ ਦੇ ਅੰਦਰ ਆਨੰਦ ਬਣਿਆ ਰਹਿੰਦਾ ਹੈ।2। ਹੇ ਭਾਈ! ਗੁਰੂ ਦੀ ਸੰਗਤਿ ਵਿਚ ਟਿਕ ਕੇ ਪਰਮਾਤਮਾ ਦਾ ਨਾਮ ਜਪਦੇ ਰਹਿਣਾ ਚਾਹੀਦਾ ਹੈ, ਇਹੀ ਹੈ ਧਾਰਮਿਕ ਕਰਮ ਅਤੇ ਇਹੀ ਹੈ ਅਸਲ ਗਿਆਨ। ਹੇ ਭਾਈ! ਸਭ ਦੇ ਦਿਲ ਦੀ ਜਾਣਨ ਵਾਲੇ ਅਤੇ ਜਗਤ ਦੇ ਪੈਦਾ ਕਰਨ ਵਾਲੇ ਪਰਮਾਤਮਾ ਦੇ ਚਰਨਾਂ ਨੂੰ ਜਹਾਜ਼ ਬਣਾ ਕੇ ਇਸ ਸੰਸਾਰ-ਸਮੁੰਦਰ ਵਿਚੋਂ ਪਾਰ ਲੰਘ।3। ਹੇ ਭਾਈ! ਪ੍ਰਭੂ ਆਪਣੀ ਮੇਹਰ ਕਰ ਕੇ ਜਿਨ੍ਹਾਂ ਦੀ ਰੱਖਿਆ ਕਰਦਾ ਹੈ, (ਕਾਮਾਦਿਕ) ਪੰਜੇ ਡਰਾਉਣੇ ਵੈਰੀ ਉਹਨਾਂ ਤੋਂ ਪਰੇ ਭੱਜ ਜਾਂਦੇ ਹਨ। ਹੇ ਨਾਨਕ! ਜਿਸ ਭੀ ਮਨੁੱਖ ਦਾ ਪੱਖ ਪਰਮਾਤਮਾ ਨੇ ਕੀਤਾ ਹੈ, ਉਹ ਮਨੁੱਖ (ਵਿਕਾਰਾਂ ਦੇ) ਜੂਏ ਵਿਚ ਆਪਣਾ ਜੀਵਨ ਕਦੇ ਭੀ ਨਹੀਂ ਗਵਾਂਦਾ।4।12।14।
अर्थ :- हे भाई ! जिस परमात्मा का दिया हुआ हमारा यह शरीर है, यह जीवन है और धन है, उस की सिफ़त-सालाह आठो पहिर (हर समय) करनी चाहिए।1।रहाउ। (हे भाई ! कर्म कांडी लोक देवी देवताओ की पूजा करते हैं, उन के आगे धूप धुखाते हैं और दीवे जलाते हैं, पर) जिस मनुख के ऊपर बड़ी किस्मत के साथ गुरु मेहरबान हो गए, वह (धूप दीप आदि वाली) सारी क्रिया छोड़ के भगवान का सहारा लेता है, परमात्मा के दर पर हर समय सिर झुकाना, परमात्मा की भक्ति करनी ही उस मनुख के लिए ‘धूप दीप’ की क्रिया है।1। हे भाई ! परमात्मा कृपा कर के अपने सेवकों को अपनी भक्ति में जोड़ता है, उन के जन्म से ले के मरन तक के सारे दु:ख मिटा के उनको अपने चरणों में मिला लेता है। सर्व-व्यापक बख्शंद परमात्मा के गुण गाते हुए उनके अंदर आनंद बना रहता है।2। हे भाई ! गुरु की संगत में टिक के परमात्मा का नाम जपते रहना चाहिए, यही है धार्मिक कर्म और यही है असल ज्ञान। हे भाई ! सब के दिल की जानने वाले और जगत के पैदा करने वाले परमात्मा के चरणों को जहाज बना के इस संसार-सागर में से पार निकल।3। हे भाई ! भगवान अपनी कृपा कर के जिनकी रक्षा करता है, (कामादिक) पाँचो भयानक दुश्मन उन से दूर भाग जाते हैं। हे नानक ! जिस भी मनुख का पक्ष परमात्मा ने किया है, वह मनुख (विकारों के) जूए में अपना जीवन कभी भी नहीं गवाँता।4।12।14।
June 28, 2016 : Today’s Hukamnama (Mukhwak) from Sri Darbar Sahib (Golden Temple) Amritsar in Punjabi and Hindi with Meaning in Punjabi, Hindi and English.
Gurbani Meditation Playlist
by admin | Jun 25, 2016 | Daily Hukamnama - Sri Darbar Sahib Amritsar |
ਗੂਜਰੀ ਮਹਲਾ ੫ ਚਉਪਦੇ ਘਰੁ ੨ ੴ ਸਤਿਗੁਰ ਪ੍ਰਸਾਦਿ ॥ ਕਿਰਿਆਚਾਰ ਕਰਹਿ ਖਟੁ ਕਰਮਾ ਇਤੁ ਰਾਤੇ ਸੰਸਾਰੀ ॥ ਅੰਤਰਿ ਮੈਲੁ ਨ ਉਤਰੈ ਹਉਮੈ ਬਿਨੁ ਗੁਰ ਬਾਜੀ ਹਾਰੀ ॥੧॥ ਮੇਰੇ ਠਾਕੁਰ ਰਖਿ ਲੇਵਹੁ ਕਿਰਪਾ ਧਾਰੀ ॥ ਕੋਟਿ ਮਧੇ ਕੋ ਵਿਰਲਾ ਸੇਵਕੁ ਹੋਰਿ ਸਗਲੇ ਬਿਉਹਾਰੀ ॥੧॥ ਰਹਾਉ ॥ ਸਾਸਤ ਬੇਦ ਸਿਮ੍ਰਿਤਿ ਸਭਿ ਸੋਧੇ ਸਭ ਏਕਾ ਬਾਤ ਪੁਕਾਰੀ ॥ ਬਿਨੁ ਗੁਰ ਮੁਕਤਿ ਨ ਕੋਊ ਪਾਵੈ ਮਨਿ ਵੇਖਹੁ ਕਰਿ ਬੀਚਾਰੀ ॥੨॥
गूजरी महला ५ चउपदे घरु २ ੴ सतिगुर प्रसादि ॥ किरिआचार करहि खटु करमा इतु राते संसारी ॥ अंतरि मैलु न उतरै हउमै बिनु गुर बाजी हारी ॥१॥ मेरे ठाकुर रखि लेवहु किरपा धारी ॥ कोटि मधे को विरला सेवकु होरि सगले बिउहारी ॥१॥ रहाउ ॥ सासत बेद सिम्रिति सभि सोधे सभ एका बात पुकारी ॥ बिनु गुर मुकति न कोऊ पावै मनि वेखहु करि बीचारी ॥२॥
Goojaree, Fifth Mehl, Chau-Padas, Second House: One Universal Creator God. By The Grace Of The True Guru: They perform the four rituals and six religious rites; the world is engrossed in these. They are not cleansed of the filth of their ego within; without the Guru, they lose the game of life. ||1|| O my Lord and Master, please, grant Your Grace and preserve me. Out of millions, hardly anyone is a servant of the Lord. All the others are mere traders. ||1||Pause|| I have searched all the Shaastras, the Vedas and the Simritees, and they all affirm one thing: without the Guru, no one obtains liberation; see, and reflect upon this in your mind. ||2||
ਕਿਰਿਆਚਾਰ = ਕਿਰਿਆ ਆਦਾਰ, ਧਾਰਮਿਕ ਰਸਮਾਂ ਦਾ ਕਰਨਾ, ਕਰਮ ਕਾਂਡ। ਕਰਹਿ = ਕਰਦੇ ਹਨ। ਖਟੁ = ਛੇ। ਖਟੁ ਕਰਮਾ = ਛੇ ਧਾਰਮਿਕ ਕੰਮ (ਇਸ਼ਨਾਨ, ਸੰਧਿਆ, ਜਪ, ਹੋਮ, ਅਤਿਥੀ = ਪੂਜਾ, ਦੇਵ-ਪੂਜਾ)। ਇਤੁ = ਇਸ ਆਹਰ ਵਿਚ। ਸੰਸਾਰੀ = ਦੁਨੀਆਦਾਰ। ਠਾਕੁਰ = ਹੇ ਠਾਕੁਰ! ਧਾਰੀ = ਧਾਰਿ, ਧਾਰ ਕੇ। ਮੁਕਤਿ = (ਮਾਇਆ ਦੇ ਮੋਹ ਤੋਂ) ਖ਼ਲਾਸੀ। ਕੋਊ = ਕੋਈ ਭੀ। ਕਰਿ ਬੀਚਾਰੀ = ਵਿਚਾਰ ਕਰ ਕੇ ॥੨॥
ਰਾਗ ਗੂਜਰੀ, ਘਰ ੨ ਵਿੱਚ ਗੁਰੂ ਅਰਜਨਦੇਵ ਜੀ ਦੀ ਚਾਰ-ਬੰਦਾਂ ਵਾਲੀ ਬਾਣੀ। ਅਕਾਲ ਪੁਰਖ ਇੱਕ ਹੈ ਅਤੇ ਸਤਿਗੁਰੂ ਦੀ ਕਿਰਪਾ ਨਾਲ ਮਿਲਦਾ ਹੈ। ਦੁਨੀਆਦਾਰ ਮਨੁੱਖ ਕਰਮ-ਕਾਂਡ ਕਰਦੇ ਹਨ, (ਇਸ਼ਨਾਨ, ਸੰਧਿਆ ਆਦਿਕ) ਛੇ (ਪ੍ਰਸਿੱਧ ਮਿਥੇ ਹੋਏ ਧਾਰਮਿਕ) ਕਰਮ ਕਮਾਂਦੇ ਹਨ, ਇਹਨਾਂ ਕੰਮਾਂ ਵਿਚ ਹੀ ਇਹ ਲੋਕ ਪਰਚੇ ਰਹਿੰਦੇ ਹਨ। ਪਰ ਇਹਨਾਂ ਦੇ ਮਨ ਵਿਚ ਟਿਕੀ ਹੋਈ ਹਉਮੈ ਦੀ ਮੈਲ (ਇਹਨਾਂ ਕੰਮਾਂ ਨਾਲ) ਨਹੀਂ ਉਤਰਦੀ। ਗੁਰੂ ਦੀ ਸਰਨ ਪੈਣ ਤੋਂ ਬਿਨਾ ਉਹ ਮਨੁੱਖਾ ਜਨਮ ਦੀ ਬਾਜ਼ੀ ਹਾਰ ਜਾਂਦੇ ਹਨ ॥੧॥ ਹੇ ਮੇਰੇ ਮਾਲਕ-ਪ੍ਰਭੂ! ਕਿਰਪਾ ਕਰ ਕੇ ਮੈਨੂੰ (ਦੁਰਮਤ ਤੋਂ) ਬਚਾਈ ਰੱਖ। (ਮੈਂ ਵੇਖਦਾ ਹਾਂ ਕਿ) ਕ੍ਰੋੜਾਂ ਮਨੁੱਖਾਂ ਵਿਚੋਂ ਕੋਈ ਵਿਰਲਾ ਮਨੁੱਖ (ਤੇਰਾ ਸੱਚਾ) ਭਗਤ ਹੈ (ਦੁਰਮਤ ਦੇ ਕਾਰਨ) ਹੋਰ ਸਾਰੇ ਮਤਲਬੀ ਹੀ ਹਨ (ਆਪਣੇ ਮਤਲਬ ਦੀ ਖ਼ਾਤਰ ਵੇਖਣ ਨੂੰ ਹੀ ਧਾਰਮਿਕ ਕੰਮ ਕਰ ਰਹੇ ਹਨ) ॥੧॥ ਰਹਾਉ॥ ਸਾਰੇ ਸ਼ਾਸਤ੍ਰ, ਸਾਰੇ ਵੇਦ, ਸਾਰੀਆਂ ਸਿਮ੍ਰਿਤੀਆਂ ਇਹ ਸਾਰੇ ਅਸਾਂ ਪੜਤਾਲ ਕਰ ਕੇ ਵੇਖ ਲਏ ਹਨ, ਇਹ ਸਾਰੇ ਭੀ ਇਹੀ ਇਕੋ ਗੱਲ ਪੁਕਾਰ ਪੁਕਾਰ ਕੇ ਕਹਿ ਰਹੇ ਹਨ, ॥ ਕਿ ਗੁਰੂ ਦੀ ਸਰਨ ਆਉਣ ਤੋਂ ਬਿਨਾ ਕੋਈ ਮਨੁੱਖ (ਮਾਇਆ ਦੇ ਮੋਹ ਆਦਿਕ ਤੋਂ) ਖ਼ਲਾਸੀ ਨਹੀਂ ਪਾ ਸਕਦਾ। ਤੁਸੀਂ ਭੀ ਬੇ-ਸ਼ੱਕ ਮਨ ਵਿਚ ਵਿਚਾਰ ਕਰ ਕੇ ਵੇਖ ਲਵੋ (ਇਹੀ ਗੱਲ ਠੀਕ ਹੈ) ॥੨॥
अर्थ :-हे भाई ! दुनीयादार मनुख कर्म-काँड करते हैं, (स्नान, संधिआ आदि) छे (प्रसिध मिथे हुए धार्मिक) कर्म कमाते हैं, इन कामों में ही यह लोक परचे रहते हैं । पर इनके मन में टिकी हुई हऊमै की मैल (इन कामों के साथ) नहीं उतरदी । गुरु की शरण आए बिना वह मनुखा जन्म की बाजी हार जाते हैं ।1। हे मेरे स्वामी- भगवान ! कृपा करके मुझे (दुरमति से) बचाई रख । (मैं देखता हूँ कि) करोड़ों मनुष्यों में से कोई विरला मनुख (तेरा सच्चा) भक्त है (दुरमति के कारण) ओर सारे मतलबी ही हैं (आपने मतलब की खातिर देखने को ही धार्मिक काम कर रहे हैं) ।1।रहाउ। हे भाई ! सारे शासत्र, सारे वेद, सभी सिमिृतीया यह सारे हम पड़ताल करके देख लिए हैं, यह सारे भी यही एक बात पुकार पुकार के कहि रहे हैं, कि गुरु की शरण आए बिना कोई मनुख (माया के मोह आदि से) खलासी नहीं पा सकता। हे भाई ! आप भी बे-शक मन में विचार करके देख लो (यही बात ठीक है)।2।
June 25, 2016 : Today’s Hukamnama (Mukhwak) from Sri Darbar Sahib (Golden Temple) Amritsar in Punjabi and Hindi with Meaning in Punjabi, Hindi and English
Gurbani Meditation Playlist
by admin | Jun 24, 2016 | Daily Hukamnama - Sri Darbar Sahib Amritsar |
ਆਸਾ ॥ ਗਜ ਸਾਢੇ ਤੈ ਤੈ ਧੋਤੀਆ ਤਿਹਰੇ ਪਾਇਨਿ ਤਗ ॥ ਗਲੀ ਜਿਨ੍ਹ੍ਹਾ ਜਪਮਾਲੀਆ ਲੋਟੇ ਹਥਿ ਨਿਬਗ ॥ ਓਇ ਹਰਿ ਕੇ ਸੰਤ ਨ ਆਖੀਅਹਿ ਬਾਨਾਰਸਿ ਕੇ ਠਗ ॥੧॥ ਐਸੇ ਸੰਤ ਨ ਮੋ ਕਉ ਭਾਵਹਿ ॥ ਡਾਲਾ ਸਿਉ ਪੇਡਾ ਗਟਕਾਵਹਿ ॥੧॥ ਰਹਾਉ ॥ ਬਾਸਨ ਮਾਂਜਿ ਚਰਾਵਹਿ ਊਪਰਿ ਕਾਠੀ ਧੋਇ ਜਲਾਵਹਿ ॥ ਬਸੁਧਾ ਖੋਦਿ ਕਰਹਿ ਦੁਇ ਚੂਲ੍ਹ੍ਹੇ ਸਾਰੇ ਮਾਣਸ ਖਾਵਹਿ ॥੨॥
आसा ॥ गज साढे तै तै धोतीआ तिहरे पाइनि तग ॥ गली जिन्हा जपमालीआ लोटे हथि निबग ॥ ओइ हरि के संत न आखीअहि बानारसि के ठग ॥१॥ ऐसे संत न मो कउ भावहि ॥ डाला सिउ पेडा गटकावहि ॥१॥ रहाउ ॥ बासन मांजि चरावहि ऊपरि काठी धोइ जलावहि ॥ बसुधा खोदि करहि दुइ चूल्हे सारे माणस खावहि ॥२॥
Aasaa: They wear loin cloths, three and a half yards long, and triple-wound sacred threads. They have rosaries around their necks, and they carry glittering jugs in their hands. They are not called Saints of the Lord – they are thugs of Benares. ||1|| Such ‘saints’ are not pleasing to me; they eat the trees along with the branches. ||1||Pause|| They wash their pots and pans before putting them on the stove, and they wash the wood before lighting it. They dig up the earth and make two fireplaces, but they eat the whole person! ||2||
ਸਾਢੇ ਤੈ ਤੈ = ਸਾਢੇ ਤਿੰਨ ਤਿੰਨ। ਤਗ = ਧਾਗੇ, ਜਨੇਊ। ਜਪਮਾਲੀਆ = ਮਾਲਾ। ਹਥਿ = ਹੱਥ ਵਿਚ। ਨਿਬਗ = ਬਹੁਤ ਹੀ ਚਿੱਟੇ, ਲਿਸ਼ਕਾਏ ਹੋਏ। ਓਇ = ਉਹ ਮਨੁੱਖ (ਬਹੁ-ਵਚਨ, Plural)। ਆਖੀਅਹਿ = ਕਹੇ ਜਾਂਦੇ ਹਨ।੧। ਮੋ ਕਉ = ਮੈਨੂੰ। ਡਾਲਾ = ਟਾਹਣੀਆਂ। ਪੇਡਾ = ਪੇੜ, ਬੂਟਾ। ਸਿਉ = ਸਮੇਤ, ਸਣੇ। ਗਟਕਾਵਹਿ = ਖਾ ਜਾਂਦੇ ਹਨ।੧।ਰਹਾਉ। ਬਾਸਨ = ਭਾਂਡੇ। ਕਾਠੀ = ਲੱਕੜੀਆਂ, ਬਾਲਣ। ਬਸੁਧਾ = ਧਰਤੀ। ਖੋਦਿ = ਪੁੱਟ ਕੇ।੨।
(ਜੋ ਮਨੁੱਖ) ਸਾਢੇ ਤਿੰਨ ਤਿੰਨ ਗਜ਼ (ਲੰਮੀਆਂ) ਧੋਤੀਆਂ (ਪਹਿਨਦੇ, ਅਤੇ) ਤਿਹਰੀਆਂ ਤੰਦਾਂ ਵਾਲੇ ਜਨੇਊ ਪਾਂਦੇ ਹਨ, ਜਿਨ੍ਹਾਂ ਦੇ ਗਲਾਂ ਵਿਚ ਮਾਲਾਂ ਹਨ ਤੇ ਹੱਥ ਵਿੱਚ ਲਿਸ਼ਕਾਏ ਹੋਏ ਲੋਟੇ ਹਨ, (ਨਿਰੇ ਇਹਨਾਂ ਲੱਛਣਾਂ ਕਰਕੇ) ਉਹ ਮਨੁੱਖ ਪਰਮਾਤਮਾ ਦੇ ਭਗਤ ਨਹੀਂ ਆਖੇ ਜਾਣੇ ਚਾਹੀਦੇ, ਉਹ ਤਾਂ (ਅਸਲ ਵਿਚ) ਬਨਾਰਸੀ ਠੱਗ ਹਨ।੧। ਮੈਨੂੰ ਅਜਿਹੇ ਸੰਤ ਚੰਗੇ ਨਹੀਂ ਲੱਗਦੇ, ਜੋ ਮੂਲ ਨੂੰ ਭੀ ਟਹਿਣੀਆਂ ਸਮੇਤ ਖਾ ਜਾਣ (ਭਾਵ, ਜੋ ਮਾਇਆ ਦੀ ਖ਼ਾਤਰ ਮਨੁੱਖਾਂ ਨੂੰ ਜਾਨੋਂ ਮਾਰਨੋਂ ਭੀ ਸੰਕੋਚ ਨਾ ਕਰਨ)।੧।ਰਹਾਉ। (ਇਹ ਲੋਕ) ਧਰਤੀ ਪੁੱਟ ਕੇ ਦੋ ਚੁੱਲ੍ਹੇ ਬਣਾਂਦੇ ਹਨ, ਭਾਂਡੇ ਮਾਂਜ ਕੇ (ਚੁੱਲਿ੍ਹਆਂ) ਉੱਤੇ ਰੱਖਦੇ ਹਨ, (ਹੇਠਾਂ) ਲੱਕੜੀਆਂ ਧੋ ਕੇ ਬਾਲਦੇ ਹਨ (ਸੁੱਚ ਤਾਂ ਇਹੋ ਜਿਹੀ, ਪਰ ਕਰਤੂਤ ਇਹ ਹੈ ਕਿ) ਸਮੂਲਚੇ ਮਨੁੱਖ ਖਾ ਜਾਂਦੇ ਹਨ।੨।
(जो मनुख) साढ़े-तीन गज (लम्बी) धोती (पहनते, और) तिहरी-तंद वाले जनेऊ पहनते हैं, जिन के गले मैं माला हैं और हाथ मैं चमकाय हुए लोटे हैं, (केवल इन्ही लक्षणों के कारन) वह मनुख परमात्मा के भगत नहीं कहे जाने चाहिए, वह तो (असल में) बनारसी ठग हैं।१। मुझे ऐसे संत अच्छे नहीं लगते जो मूल को भी टहनी के साथ ही खा जाएँ (भाव, जो माया के खातिर मनुख को जान से मरने में भी संकोच नहीं करते)।१।रहाउ। (यह लोग) धरती खोद के दो चूल्हे बनाते हैं, बर्तन मांज कर (चूल्हों) के ऊपर रखतें हैं, (निचे) लकड़ियाँ धो कर जलाते हैं (पवित्रता तो ऐसी, परन्तु करतूत यह है की) समूचा मनुख ही खा जाते हैं ।२।
June 24, 2016 : Today’s Hukamnama (Mukhwak) from Sri Darbar Sahib (Golden Temple) Amritsar in Punjabi and Hindi with Meaning in Punjabi, Hindi and English
Gurbani Meditation Playlist