ਸੋਰਠਿ ਮਹਲਾ ੯ ॥ਮਨ ਰੇ ਪ੍ਰਭ ਕੀ ਸਰਨਿ ਬਿਚਾਰੋ ॥ ਜਿਹ ਸਿਮਰਤ ਗਨਕਾ ਸੀ ਉਧਰੀ ਤਾ ਕੋ ਜਸੁ ਉਰ ਧਾਰੋ ॥੧॥ ਰਹਾਉ ॥ ਅਟਲ ਭਇਓ ਧ੍ਰੂਅ ਜਾ ਕੈ ਸਿਮਰਨਿ ਅਰੁ ਨਿਰਭੈ ਪਦੁ ਪਾਇਆ ॥ ਦੁਖ ਹਰਤਾ ਇਹ ਬਿਧਿ ਕੋ ਸੁਆਮੀ ਤੈ ਕਾਹੇ ਬਿਸਰਾਇਆ ॥੧॥ ਜਬ ਹੀ ਸਰਨਿ ਗਹੀ ਕਿਰਪਾ ਨਿਧਿ ਗਜ ਗਰਾਹ ਤੇ ਛੂਟਾ ॥ ਮਹਮਾ ਨਾਮ ਕਹਾ ਲਉ ਬਰਨਉ ਰਾਮ ਕਹਤ ਬੰਧਨ ਤਿਹ ਤੂਟਾ ॥੨॥

मन रे प्रभ की सरनि बिचारो ॥ जिह सिमरत गनका सी उधरी ता को जसु उर धारो ॥१॥ रहाउ ॥ अटल भइओ ध्रूअ जा कै सिमरनि अरु निरभै पदु पाइआ ॥ दुख हरता इह बिधि को सुआमी तै काहे बिसराइआ ॥१॥ जब ही सरनि गही किरपा निधि गज गराह ते छूटा ॥ महमा नाम कहा लउ बरनउ राम कहत बंधन तिह तूटा ॥२॥

Sorat’h, Ninth Mehl:O mind, contemplate the Sanctuary of God. Meditating on Him in remembrance, Ganika the prostitute was saved; enshrine His Praises within your heart. ||1||Pause|| Meditating on Him in remembrance, Dhroo became immortal, and obtained the state of fearlessness. The Lord and Master removes suffering in this way – why have you forgotten Him? ||1|| As soon as the elephant took to the protective Sanctuary of the Lord, the ocean of mercy, he escaped from the crocodile. How much can I describe the Glorious Praises of the Naam? Whoever chants the Lord’s Name, his bonds are broken. ||2||

ਬਿਚਾਰੋ = (ਪਰਮਾਤਮਾ ਦੇ ਨਾਮ ਦਾ) ਧਿਆਨ ਕਰ। ਜਿਹ ਸਿਮਰਤ = ਜਿਸ ਨੂੰ ਸਿਮਰਦਿਆਂ। ਗਨਕਾ = ਵੇਸਵਾ {ਵੇਖੋ ਭਾਈ ਗੁਰਦਾਸ ਜੀ ਦੀ ਵਾਰ ਦਸਵੀਂ} ਕਿਸੇ ਸੰਤ ਨੇ ਇਸ ਨੂੰ ਇਕ ਤੋਤਾ ਦਿੱਤਾ ਸੀ ਜੋ ‘ਰਾਮ ਰਾਮ’ ਉਚਾਰਦਾ ਸੀ। ਉਸ ਤੋਂ ਰਾਮ-ਨਾਮ ਸਿਮਰਨ ਦੀ ਲਗਨ ਇਸ ਵੇਸਵਾ ਨੂੰ ਭੀ ਲੱਗ ਗਈ ਸੀ। ਉਰ = ਹਿਰਦੇ ਵਿਚ ॥੧॥ ਧ੍ਰੂਅ = ਧ੍ਰੁਵ {ਵੇਖੋ ਭਾਈ ਗੁਰਦਾਸ ਜੀ ਦੀ ਵਾਰ ਦਸਵੀਂ} ਰਾਜਾ ਉੱਤਾਪਾਦ ਦਾ ਪੁੱਤਰ। ਮਤੇਈ ਮਾਂ ਦੇ ਨਿਰਾਦਰ ਤੋਂ ਉਪਰਾਮ ਹੋ ਕੇ ਜੰਗਲ ਵਿਚ ਭਗਤੀ ਕਰਨ ਜਾ ਲੱਗਾ, ਤੇ ਸਦਾ ਲਈ ਅਟੱਲ ਸੋਭਾ ਖੱਟ ਗਿਆ। ਸਿਮਰਨਿ = ਸਿਮਰਨ ਨਾਲ। ਨਿਰਭੈ ਪਦੁ = ਨਿਰਭੈਤਾ ਦਾ ਆਤਮਕ ਦਰਜਾ।ਇਹ ਬਿਧਿ ਕੋ = ਇਸ ਤਰ੍ਹਾਂ ਦਾ। ਹਰਤਾ = ਦੂਰ ਕਰਨ ਵਾਲਾ। ਕਾਹੇ = ਕਿਉਂ? ॥੧॥ ਗਹੀ = ਫੜੀ। ਗਜ = ਹਾਥੀ {ਵੇਖੋ ਭਾਈ ਗੁਰਦਾਸ ਜੀ ਦੀ ਵਾਰ ਦਸਵੀਂ} ਇਕ ਗੰਧਰਬ ਸਰਾਪ ਦੇ ਕਾਰਨ ਹਾਥੀ ਦੀ ਜੂਨੇ ਜਾ ਪਿਆ ਸੀ। ਜਦੋਂ ਇਹ ਵਰੁਣ ਦੇ ਤਲਾਬ ਵਿਚ ਵੜਿਆ, ਤਾਂ ਇਕ ਤੰਦੂਏ ਨੇ ਇਸ ਨੂੰ ਫੜ ਲਿਆ। ਰਾਮ-ਨਾਮ ਦੀ ਬਰਕਤਿ ਨਾਲ ਤੰਦੂਏ ਦੇ ਪੰਜੇ ਤੋਂ ਬਚਿਆ।

ਹੇ ਮਨ! ਪਰਮਾਤਮਾ ਦੀ ਸਰਨ ਪੈ ਕੇ ਉਸ ਦੇ ਨਾਮ ਦਾ ਧਿਆਨ ਧਰਿਆ ਕਰ। ਜਿਸ ਪਰਮਾਤਮਾ ਦਾ ਸਿਮਰਨ ਕਰਦਿਆਂ ਗਨਕਾ (ਵਿਕਾਰਾਂ ਵਿਚ ਡੁੱਬਣੋਂ) ਬਚ ਗਈ ਸੀ ਤੂੰ ਭੀ, (ਹੇ ਭਾਈ!) ਉਸ ਦੀ ਸਿਫ਼ਤ-ਸਾਲਾਹ ਆਪਣੇ ਹਿਰਦੇ ਵਿਚ ਵਸਾਈ ਰੱਖ ॥੧॥ ਰਹਾਉ॥ ਹੇ ਭਾਈ! ਜਿਸ ਪਰਮਾਤਮਾ ਦੇ ਸਿਮਰਨ ਦੀ ਰਾਹੀਂ ਧ੍ਰੂ ਸਦਾ ਲਈ ਅਟੱਲ ਹੋ ਗਿਆ ਹੈ ਤੇ ਉਸ ਨੇ ਨਿਰਭੈਤਾ ਦਾ ਆਤਮਕ ਦਰਜਾ ਹਾਸਲ ਕਰ ਲਿਆ ਸੀ, ਤੂੰ ਉਸ ਪਰਮਾਤਮਾ ਨੂੰ ਕਿਉਂ ਭੁਲਾਇਆ ਹੋਇਆ ਹੈ, ਉਹ ਤਾਂ ਇਸ ਤਰ੍ਹਾਂ ਦਾ ਦੁੱਖਾਂ ਦਾ ਨਾਸ ਕਰਨ ਵਾਲਾ ਹੈ ॥੧॥ ਹੇ ਭਾਈ! ਜਿਸ ਵੇਲੇ ਹੀ (ਗਜ ਨੇ) ਕਿਰਪਾ ਦੇ ਸਮੁੰਦਰ ਪਰਮਾਤਮਾ ਦਾ ਆਸਰਾ ਲਿਆ ਉਹ ਗਜ (ਹਾਥੀ) ਤੰਦੂਏ ਦੀ ਫਾਹੀ ਤੋਂ ਨਿਕਲ ਗਿਆ ਸੀ। ਮੈਂ ਕਿਥੋਂ ਤਕ ਪਰਮਾਤਮਾ ਦੇ ਨਾਮ ਦੀ ਵਡਿਆਈ ਦੱਸਾਂ? ਪਰਮਾਤਮਾ ਦਾ ਨਾਮ ਉਚਾਰ ਕੇ ਉਸ (ਹਾਥੀ) ਦੇ ਬੰਧਨ ਟੁੱਟ ਗਏ ਸਨ ॥੨॥

सोरठि महला ९ ॥ हे मन! परमात्मा की सरन आ कर उस के नाम का ध्यान धरा करो। जिस परमात्मा का सुमिरन करते हुए गणिका (विकारों में डूबने) से बच गयी थी तू भी, (हे बही!) उस की सिफत-सलाह अपने हृदय में बसी रख॥१॥रहाउ॥ हे भाई ! जिस परमात्मा के सुमिरन के द्वारा ध्रुव् सदा के लिए अटल हो गया और उस ने निर्भयता से आत्मिक दर्जा हासिल कर लिया था, तूँ ने उस परमात्मा को क्यों भुलाया हुआ है, वह तो इस तरह के दुखों का नास करने वाला है॥१॥ हे भाई! जिस समय ही (गज ने) कृपा के सागर परमात्मा का सहारा लिया वह गज (हठी) तेंदुए के फाँस से निकल गया था। मैं कब तक परमात्मा के नाम की बधाई बतायुं ? परमात्मा का नाम उच्चार कर उस (हाथी) के बंधन टूट गए थे॥२॥

June 8, 2016 : Today’s Hukamnama (Mukhwak) from Sri Darbar Sahib (Golden Temple) Amritsar in Punjabi and Hindi with Meaning in Punjabi, Hindi and English

Gurbani Meditation Playlist