ਵਡਹੰਸੁ ਮਹਲਾ ੧ ॥ ਜਿਨਿ ਜਗੁ ਸਿਰਜਿ ਸਮਾਇਆ ਸੋ ਸਾਹਿਬੁ ਕੁਦਰਤਿ ਜਾਣੋਵਾ ॥ ਸਚੜਾ ਦੂਰਿ ਨ ਭਾਲੀਐ ਘਟਿ ਘਟਿ ਸਬਦੁ ਪਛਾਣੋਵਾ ॥ ਸਚੁ ਸਬਦੁ ਪਛਾਣਹੁ ਦੂਰਿ ਨ ਜਾਣਹੁ ਜਿਨਿ ਏਹ ਰਚਨਾ ਰਾਚੀ ॥ ਨਾਮੁ ਧਿਆਏ ਤਾ ਸੁਖੁ ਪਾਏ ਬਿਨੁ ਨਾਵੈ ਪਿੜ ਕਾਚੀ ॥ ਜਿਨਿ ਥਾਪੀ ਬਿਧਿ ਜਾਣੈ ਸੋਈ ਕਿਆ ਕੋ ਕਹੈ ਵਖਾਣੋ ॥ ਜਿਨਿ ਜਗੁ ਥਾਪਿ ਵਤਾਇਆ ਜਾਲ ਸੋ ਸਾਹਿਬੁ ਪਰਵਾਣੋ ॥੧॥
वडहंसु महला १ ॥ जिनि जगु सिरजि समाइआ सो साहिबु कुदरति जाणोवा ॥ सचड़ा दूरि न भालीऐ घटि घटि सबदु पछाणोवा ॥ सचु सबदु पछाणहु दूरि न जाणहु जिनि एह रचना राची ॥ नामु धिआए ता सुखु पाए बिनु नावै पिड़ काची ॥ जिनि थापी बिधि जाणै सोई किआ को कहै वखाणो ॥ जिनि जगु थापि वताइआ जालो सो साहिबु परवाणो ॥१॥
Wadahans, First Mehl: The One who creates and dissolves the world – that Lord and Master alone knows His creative power. Do not search for the True Lord far away; recognize the Word of the Shabad in each and every heart. Recognize the Shabad, and do not think that the Lord is far away; He created this creation. Meditating on the Naam, the Name of the Lord, one obtains peace; without the Naam, he plays a losing game. The One who established the Universe, He alone knows the Way; what can anyone say? The One who established the world cast the net of Maya over it; accept Him as your Lord and Master. ||1||
ਜਿਨਿ = ਜਿਸ ਪਰਮਾਤਮਾ ਨੇ। ਸਿਰਜਿ = ਪੈਦਾ ਕਰ ਕੇ। ਸਮਾਇਆ = (ਆਪਣੇ ਆਪ ਵਿਚ) ਲੀਨ ਕਰ ਲਿਆ। ਕੁਦਰਤਿ ਜਾਣੋ = ਕੁਦਰਤਿ ਵਿਚ ਵੱਸਦਾ ਜਾਣੁ (ਹੇ ਭਾਈ!)। ਸਚੜਾ = ਸਦਾ-ਥਿਰ ਰਹਿਣ ਵਾਲਾ। ਘਟਿ ਘਟਿ = ਹਰੇਕ ਘਟ ਵਿਚ। ਸਬਦੁ ਪਛਾਣੋ = (ਹੇ ਭਾਈ!) ਉਸ ਪਰਮਾਤਮਾ ਦਾ ਸ਼ਬਦ ਪਛਾਣ। ਸਬਦੁ = ਹੁਕਮ। ਸਚੁ = ਸਦਾ-ਥਿਰ। ਜਿਨਿ = ਜਿਸ ਪਰਮਾਤਮਾ ਨੇ। ਰਾਚੀ = ਰਚੀ, ਬਣਾਈ। ਪਿੜ ਕਾਚੀ = ਪਿੜ ਦੀ ਕੱਚੀ, ਵਿਕਾਰਾਂ ਦੇ ਟਾਕਰੇ ਤੇ ਜਿੱਤਣ ਤੋਂ ਅਸਮਰਥ। ਬਿਧਿ = ਤਰੀਕਾ। ਵਖਾਣੋ = ਵਖਾਣੁ, ਉਪਦੇਸ਼। ਵਤਾਇਆ = ਵਿਛਾਇਆ। ਜਾਲ = (ਅਸਲ ਪਾਠ ‘ਜਾਲੁ’ ਹੈ, ਇਥੇ ‘ਜਾਲੋ’ ਪੜ੍ਹਨਾ ਹੈ)।੧।
(ਹੇ ਭਾਈ!) ਜਿਸ ਪਰਮਾਤਮਾ ਨੇ ਜਗਤ ਪੈਦਾ ਕਰ ਕੇ ਇਸ ਨੂੰ ਆਪਣੇ ਆਪ ਵਿਚ ਲੀਨ ਕਰਨ ਦੀ ਤਾਕਤ ਭੀ ਆਪਣੇ ਪਾਸ ਰੱਖੀ ਹੋਈ ਹੈ ਉਸ ਮਾਲਕ ਨੂੰ ਇਸ ਕੁਦਰਤਿ ਵਿਚ ਵੱਸਦਾ ਸਮਝ। (ਹੇ ਭਾਈ!) ਸਦਾ-ਥਿਰ ਰਹਿਣ ਵਾਲੇ ਪਰਮਾਤਮਾ ਨੂੰ (ਰਚੀ ਕੁਦਰਤਿ ਤੋਂ) ਦੂਰ (ਕਿਸੇ ਹੋਰ ਥਾਂ) ਲੱਭਣ ਦਾ ਜਤਨ ਨਹੀਂ ਕਰਨਾ ਚਾਹੀਦਾ। ਹਰੇਕ ਸਰੀਰ ਵਿਚ ਉਸੇ ਦਾ ਹੁਕਮ ਵਰਤਦਾ ਪਛਾਣ। (ਹੇ ਭਾਈ!) ਜਿਸ ਪਰਮਾਤਮਾ ਨੇ ਇਹ ਰਚਨਾ ਰਚੀ ਹੈ ਉਸ ਨੂੰ ਇਸ ਤੋਂ ਦੂਰ (ਕਿਤੇ ਵੱਖਰਾ) ਨਾਹ ਸਮਝੋ, (ਹਰੇਕ ਸਰੀਰ ਵਿਚ) ਉਸ ਦਾ ਅਟੱਲ ਹੁਕਮ ਵਰਤਦਾ ਪਛਾਣੋ। ਜਦੋਂ ਮਨੁੱਖ ਪਰਮਾਤਮਾ ਦਾ ਨਾਮ ਸਿਮਰਦਾ ਹੈ ਤਦੋਂ ਆਤਮਕ ਆਨੰਦ ਮਾਣਦਾ ਹੈ (ਤੇ ਵਿਕਾਰਾਂ ਦਾ ਜ਼ੋਰ ਭੀ ਇਸ ਉਤੇ ਨਹੀਂ ਪੈ ਸਕਦਾ, ਪਰ) ਪ੍ਰਭੂ ਦੇ ਨਾਮ ਤੋਂ ਬਿਨਾ ਲੁਕਾਈ ਵਿਕਾਰਾਂ ਦੇ ਟਾਕਰੇ ਤੇ ਜਿੱਤਣ ਤੋਂ ਅਸਮਰਥ ਹੋ ਜਾਂਦੀ ਹੈ। ਜਿਸ ਪਰਮਾਤਮਾ ਨੇ ਰਚਨਾ ਰਚੀ ਹੈ ਉਹੀ ਇਸ ਦੀ ਰੱਖਿਆ ਦੀ ਵਿਧੀ ਭੀ ਜਾਣਦਾ ਹੈ, ਕੋਈ ਜੀਵ (ਉਸ ਦੇ ਉਲਟ) ਕੋਈ (ਹੋਰ) ਉਪਦੇਸ਼ ਨਹੀਂ ਕਰ ਸਕਦਾ। ਜਿਸ ਪ੍ਰਭੂ ਨੇ ਜਗਤ ਪੈਦਾ ਕਰ ਕੇ (ਇਸ ਦੇ ਉਪਰ ਮਾਇਆ ਦੇ ਮੋਹ ਦਾ) ਜਾਲ ਵਿਛਾ ਰੱਖਿਆ ਹੈ ਉਹੀ ਮੰਨਿਆ-ਪ੍ਰਮੰਨਿਆ ਮਾਲਕ ਹੈ (ਤੇ ਉਹੀ ਇਸ ਜਾਲ ਵਿਚੋਂ ਜੀਵਾਂ ਨੂੰ ਬਚਾਣ ਦੇ ਸਮਰੱਥ ਹੈ)।੧।
(हे भाई!) जिस परमात्मा ने जगत पैदा कर के इस को अपने आप में लीन करने की ताकत भी अपने पास रखी हुई है उस मालिक को इस कुदरत में वास करता समझ। (हे भाई!) सदा=थिर रहने वाले परमात्मा को (रची कुदरत से) दूर (किसी और जगह) खोजने का यतन नहीं काटना चाहिए। हरेक सरीर में उसी का हुकम बरतता पहचान। (हे भाई!) जिस परमात्मा ने यह रचना रची है उस को इस से दूर (कोई अलग) न समझो, (हर एक सरीर में) उस का अटल हुकम चलता पहचानो। जब मनुख परमात्मा का नाम सुमिरन करता है तब आत्मिक आनंद मनाता है (और विकारों का जोर भी इस पर नहीं आ सकता, परन्तु) प्रभु के नाम के बिना मनुखता विकारों को टक्कर दे जीतने में असमर्थ हो जाती है। जिस परमात्मा ने रचना रची है वोही इस की रक्षा की विधि भी जानता है, कोई जीव (उस के विपरीत) कोई (और) उपदेश नहीं कर सकता। जिस प्रभु ने जगत पैदा कर के (इस के ऊपर माया के मोह का) जाल बिशा रखा है वोही एक मशहूर जगत मालिक है (और वोही इस जाल में से जीवों को बचाने में समर्थ है।१।
May 18, 2016 : Today’s Hukamnama (Mukhwak) from Sri Darbar Sahib (Golden Temple) Amritsar in Punjabi and Hindi with Meaning in Punjabi, Hindi and English
Mantra to Destroy Ego – Hukmai Andar Sabko
Source: Meditative Mind