ਗੋਂਡ ਮਹਲਾ ੪ ॥ ਹਰਿ ਸਿਮਰਤ ਸਦਾ ਹੋਇ ਅਨੰਦੁ ਸੁਖੁ ਅੰਤਰਿ ਸਾਂਤਿ ਸੀਤਲ ਮਨੁ ਅਪਨਾ ॥ ਜੈਸੇ ਸਕਤਿ ਸੂਰੁ ਬਹੁ ਜਲਤਾ ਗੁਰ ਸਸਿ ਦੇਖੇ ਲਹਿ ਜਾਇ ਸਭ ਤਪਨਾ ॥੧॥
गोंड महला ४ ॥ हरि सिमरत सदा होइ अनंदु सुखु अंतरि सांति सीतल मनु अपना ॥ जैसे सकति सूरु बहु जलता गुर ससि देखे लहि जाइ सभ तपना ॥१॥
Gond, Fourth Mehl: Remembering the Lord in meditation, you shall find bliss and peace forever deep within, and your mind will become tranquil and cool. It is like the harsh sun of Maya, with its burning heat; seeing the moon, the Guru, its heat totally vanishes. ||1||
ਸਿਮਰਤ = ਸਿਮਰਦਿਆਂ। ਅੰਤਰਿ = ਹਿਰਦੇ ਵਿਚ। ਸੀਤਲ = ਠੰਢਾ। ਸਕਤਿ = ਮਾਇਆ। ਸੂਰੁ = ਸੂਰਜ। ਜਲਤਾ = ਤਪਦਾ। ਸਸਿ = ਚੰਦ੍ਰਮਾ। ਤਪਨ = ਤਪਸ਼।੧।
ਹੇ ਭਾਈ! ਪਰਮਾਤਮਾ ਦਾ ਨਾਮ ਸਿਮਰਦਿਆਂ ਸਦਾ ਸੁਖ ਆਨੰਦ ਬਣਿਆ ਰਹਿੰਦਾ ਹੈ, ਹਿਰਦੇ ਵਿਚ ਸ਼ਾਂਤੀ ਟਿਕੀ ਰਹਿੰਦੀ ਹੈ, ਮਨ ਠੰਢਾ-ਠਾਰ ਰਹਿੰਦਾ ਹੈ। ਜਿਵੇਂ ਮਾਇਆ ਦਾ ਸੂਰਜ ਬਹੁਤ ਤਪਦਾ ਹੋਵੇ, ਤੇ, ਗੁਰੂ-ਚੰਦ੍ਰਮਾ ਦਾ ਦਰਸ਼ਨ ਕੀਤਿਆਂ (ਮਾਇਆ ਦੇ ਮੋਹ ਦੀ) ਸਾਰੀ ਤਪਸ਼ ਦੂਰ ਹੋ ਜਾਂਦੀ ਹੈ।੧।
हे भाई! परमात्मा का नाम सुमिरन करने से सदा सिख अन्नंद बना रहता है, हिर्दय में शांति बनी रहती है, मन ठंडा रहता है। जैसे माया का सूर्य बहुत गरम हो, और, गुरु चंद्रमा के दर्शन करने से (माया के मोह की )सारी तपिश दूर हो जाती है।१।

April 30, 2016 : Today’s Hukamnama (Mukhwak) from Sri Darbar Sahib (Golden Temple) Amritsar in Punjabi  and Hindi with Meaning in Punjabi, Hindi and English