ਆਸਾ ਮਹਲਾ ੫ ॥ ਸਲੋਕੁ ॥ ਹਰਿ ਹਰਿ ਨਾਮੁ ਜਪੰਤਿਆ ਕਛੁ ਨ ਕਹੈ ਜਮਕਾਲੁ ॥ ਨਾਨਕ ਮਨੁ ਤਨੁ ਸੁਖੀ ਹੋਇ ਅੰਤੇ ਮਿਲੈ ਗੋਪਾਲੁ ॥੧॥ ਛੰਤ ॥ ਮਿਲਉ ਸੰਤਨ ਕੈ ਸੰਗਿ ਮੋਹਿ ਉਧਾਰਿ ਲੇਹੁ ॥ ਬਿਨਉ ਕਰਉ ਕਰ ਜੋੜਿ ਹਰਿ ਹਰਿ ਨਾਮੁ ਦੇਹੁ ॥ ਹਰਿ ਨਾਮੁ ਮਾਗਉ ਚਰਣ ਲਾਗਉ ਮਾਨੁ ਤਿਆਗਉ ਤੁਮ੍ਹ੍ਹ ਦਇਆ ॥ ਕਤਹੂੰ ਨ ਧਾਵਉ ਸਰਣਿ ਪਾਵਉ ਕਰੁਣਾ ਮੈ ਪ੍ਰਭ ਕਰਿ ਮਇਆ ॥ ਸਮਰਥ ਅਗਥ ਅਪਾਰ ਨਿਰਮਲ ਸੁਣਹੁ ਸੁਆਮੀ ਬਿਨਉ ਏਹੁ ॥ ਕਰ ਜੋੜਿ ਨਾਨਕ ਦਾਨੁ ਮਾਗੈ ਜਨਮ ਮਰਣ ਨਿਵਾਰਿ ਲੇਹੁ ॥੧॥

आसा महला ५ ॥ सलोकु ॥ हरि हरि नामु जपंतिआ कछु न कहै जमकालु ॥ नानक मनु तनु सुखी होइ अंते मिलै गोपालु ॥१॥ छंत ॥ मिलउ संतन कै संगि मोहि उधारि लेहु ॥ बिनउ करउ कर जोड़ि हरि हरि नामु देहु ॥ हरि नामु मागउ चरण लागउ मानु तिआगउ तुम्ह दइआ ॥ कतहूं न धावउ सरणि पावउ करुणा मै प्रभ करि मइआ ॥ समरथ अगथ अपार निरमल सुणहु सुआमी बिनउ एहु ॥ कर जोड़ि नानक दानु मागै जनम मरण निवारि लेहु ॥१॥

Aasaa, Fifth Mehl, Shalok: If you chant the Naam, the Name of the Lord, Har, Har, the Messenger of Death will have nothing to say to you. O Nanak, the mind and body will be at peace, and in the end, you shall merge with the Lord of the world. ||1|| Chhant: Let me join the Society of the Saints – save me, Lord! With my palms pressed together, I offer my prayer: give me Your Name, O Lord, Har, Har. I beg for the Lord’s Name, and fall at His feet; I renounce my
self-conceit, by Your kindness. I shall not wander anywhere else, but take to Your Sanctuary. O God, embodiment of mercy, have mercy on me. O all-powerful, indescribable, infinite and immaculate Lord Master, listen to this, my prayer. With palms pressed together, Nanak begs for this blessing: O Lord, let my cycle of birth and death come to an end. ||1||

ਕਛੁ ਨ ਕਹੈ = ਕੁਝ ਨਹੀਂ ਆਖਦਾ, ਪੋਹ ਨਹੀਂ ਸਕਦਾ। ਜਮਕਾਲੁ = ਮੌਤ, ਆਤਮਕ ਮੌਤ। ਅੰਤੇ = ਆਖ਼ਰ ਨੂੰ।੧। ਛੰਤ। ਮਿਲਉ = ਮਿਲਉਂ, ਮੈਂ ਮਿਲਾਂ। ਸੰਗਿ = ਸੰਗਤਿ ਵਿਚ। ਮੋਹਿ = ਮੈਨੂੰ। ਬਿਨਉ = ਬੇਨਤੀ। ਕਰਉ = ਕਰਉਂ, ਮੈਂ ਕਰਦਾ ਹਾਂ। ਕਰ = ਹੱਥ {ਬਹੁ-ਵਚਨ}। ਮਾਗਉ = ਮਾਗਉਂ, ਮੈਂ ਮੰਗਦਾ ਹਾਂ। ਲਾਗਉ = ਲਾਗਉਂ, ਮੈਂ ਲੱਗਾ ਰਹਾਂ। ਤੁਮ੍ਹ੍ਹ ਦਇਆ = ਜੇ ਤੂੰ ਦਇਆ ਕਰੇਂ। ਧਾਵਉ = ਮੈਂ ਦੌੜਾਂ। ਕਰੁਣਾ ਮੈ = ਹੇ ਤਰਸ-ਰਰੂਪ! ਮਇਆ = ਦਇਆ। ਅਗਥ = ਹੇ ਅਕੱਥ! ਨਿਵਾਰਿ ਲੇਹੁ = ਦੂਰ ਕਰ।੧।

ਹੇ ਭਾਈ! ਪਰਮਾਤਮਾ ਦਾ ਨਾਮ ਸਿਮਰਦਿਆਂ ਮੌਤ ਦਾ ਡਰ ਪੋਹ ਨਹੀਂ ਸਕਦਾ (ਆਤਮਕ ਮੌਤ ਨੇੜੇ ਨਹੀਂ ਆ ਸਕਦੀ)। ਹੇ ਨਾਨਕ! (ਸਿਮਰਨ ਦੀ ਬਰਕਤਿ ਨਾਲ) ਮਨ ਸੁਖੀ ਰਹਿੰਦਾ ਹੈ ਹਿਰਦਾ ਸੁਖੀ ਹੋ ਜਾਂਦਾ ਹੈ, ਤੇ, ਆਖ਼ਰ ਪਰਮਾਤਮਾ ਭੀ ਮਿਲ ਪੈਂਦਾ ਹੈ।੧। ਛੰਤ। ਹੇ ਹਰੀ! ਮੈਂ ਦੋਵੇਂ ਹੱਥ ਜੋੜ ਕੇ (ਤੇਰੇ ਦਰ ਤੇ) ਅਰਦਾਸ ਕਰਦਾ ਹਾਂ, ਮੈਨੂੰ ਆਪਣੇ ਨਾਮ ਦੀ ਦਾਤਿ ਬਖ਼ਸ਼। ਮੈਨੂੰ (ਵਿਕਾਰਾਂ ਤੋਂ) ਬਚਾਈ ਰੱਖ (ਮੇਹਰ ਕਰ) ਮੈਂ ਤੇਰੇ ਸੰਤ ਜਨਾਂ ਦੀ ਸੰਗਤਿ ਵਿਚ ਟਿਕਿਆ ਰਹਾਂ। ਹੇ ਹਰੀ! ਮੈਂ ਤੈਥੋਂ ਤੇਰਾ ਨਾਮ ਮੰਗਦਾ ਹਾਂ। ਜੇ ਤੂੰ ਮੇਹਰ ਕਰੇਂ ਤਾਂ ਮੈਂ ਤੇਰੀ ਚਰਨੀਂ ਲੱਗਾ ਰਹਾਂ, (ਅਤੇ ਆਪਣੇ ਅੰਦਰੋਂ) ਅਹੰਕਾਰ ਤਿਆਗ ਦਿਆਂ। ਹੇ ਤਰਸ-ਸਰੂਪ ਪ੍ਰਭੂ! (ਮੇਰੇ ਉਤੇ) ਮੇਹਰ ਕਰ, ਮੈਂ ਤੇਰੀ ਸਰਨ ਪਿਆ ਰਹਾਂ, ਤੇ (ਤੇਰਾ ਆਸਰਾ ਛੱਡ ਕੇ) ਕਿਸੇ ਹੋਰ ਪਾਸੇ ਨਾਹ ਦੌੜਾਂ। ਹੇ ਸਭ ਤਾਕਤਾਂ ਦੇ ਮਾਲਕ! ਹੇ ਅਕੱਥ! ਹੇ ਬੇਅੰਤ! ਹੇ ਪਵਿਤ੍ਰ-ਸਰੂਪ ਸੁਆਮੀ! ਮੇਰੀ ਇਹ ਅਰਦਾਸ ਸੁਣ। ਤੇਰਾ ਦਾਸ ਨਾਨਕ ਤੈਥੋਂ ਇਹ ਦਾਨ ਮੰਗਦਾ ਹੈ ਕਿ ਮੇਰਾ ਜਨਮ ਮਰਨ ਦਾ ਗੇੜ ਮੁਕਾ ਦੇ।੧।

हे भाई! परमात्मा का नाम सुमिरन करने से मौत का डर भयभीत नहीं कर सकता (आत्मिक मौत नजदीक नहीं आ सकती)। हे नानक! (सिमरन की बरकत से) मन सुखी रहता है, हृदय सुखी हो जाता है, और, आखिर में परमात्मा भी मिल जाता है।१। छंत। हे हरी! मैं दोनों हाथ जोड़ कर (तुम्हारे दर पर) बनती करता हूँ , मुझे अपने नाम की दात बक्शो। मुझे विकारों से बचाय रखो (कृपा करो) मैं तुम्हार संत जानो की संगत में रहूँ। हे हरी! मैं तुम्हारा नाम मांगता हूँ। अगर तुम कृपा करो तो मैं तुम्हारे चरणों में लगा रहूँ, (और अपने अंदर से) अहंकार त्याग दूँ। हे तरस-सवरूप प्रभु! (मेरे ऊपर कृपा करो, मैं तुम्हारी सरन में रहूँ, और (और तुम्हारा आसरा छोड़ कर) किसी और के पास न भागूं । हे सब ताकतों के मालिक! हे अकथ! हे बयंत! हे पवित्र-सवरूप स्वामी! मेरी यह अरदास सुन। तेरा दास नानक तुमसे यही दान मांगता है की मेरा जनम मरण का चक्र ख़तम कर दो।

April 25, 2016 : Today’s Hukamnama (Mukhwak) from Sri Darbar Sahib (Golden Temple) Amritsar in Gurmukhi and Hindi with Meaning in Gurmukhi, Hindi and English